ਟਰੰਪ ਤੋਂ ਬਾਅਦ ਜੋਅ ਬਾਇਡੇਨ ਦਾ ਵੀ ਹੋਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ

Saturday, Oct 03, 2020 - 02:28 AM (IST)

ਟਰੰਪ ਤੋਂ ਬਾਅਦ ਜੋਅ ਬਾਇਡੇਨ ਦਾ ਵੀ ਹੋਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ

ਵਾਸ਼ਿੰਗਟਨ - ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਦੀ ਕੋਵਿਡ-19 ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪ੍ਰਾਇਮਰੀ ਕੇਅਰ ਡਾਕਟਰ ਨੇ ਸ਼ੁੱਕਰਵਾਰ ਨੂੰ ਦਿੱਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜੋਅ ਬਾਇਡੇਨ ਅਤੇ ਉਨ੍ਹਾਂ ਦੀ ਪਤਨੀ ਦੀ ਦਿਨ ਵਿਚ ਕੋਵਿਡ-19 ਜਾਂਚ ਕਰਾਈ ਗਈ ਸੀ।

ਬਾਇਡੇਨ ਦੇ ਪ੍ਰਚਾਰ ਦਲ ਵੱਲੋਂ ਜਾਰੀ ਇਕ ਬਿਆਨ ਵਿਚ ਡਾ. ਕੇਵਿਨ ਓ ਕੋਂਨੋਰ ਨੇ ਬਾਇਡੇਨ ਦੀ ਕੋਵਿਡ-19 ਜਾਂਚ ਰਿਪੋਰਟ ਨੈਗੇਟਿਵ ਆਉਣ ਦੀ ਜਾਣਕਾਰੀ ਹੈ। ਬਾਇਡੇਨ ਇਸ ਹਫਤੇ ਦੀ ਸ਼ੁਰੂਆਤ ਵਿਚ ਟਰੰਪ ਦੇ ਨਾਲ 90 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਬਹਿਸ ਦੇ ਮੰਚ 'ਤੇ ਸਨ। ਹੁਣ ਵੀ ਇਹ ਸਪੱਸ਼ਟ ਨਹੀਂ ਹੈ ਕਿ ਬਾਇਡੇਨ ਦਿਨ ਚੋਣ ਪ੍ਰਚਾਰ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ ਜਾਂ ਨਹੀਂ। ਬਾਇਡੇਨ ਨੇ ਆਪਣੇ ਸਮਰਥਕਾਂ ਵੱਲੋਂ ਚਿੰਤਾ ਭਰੇ ਸੰਦੇਸ਼ਾਂ ਲਈ ਇਕ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਇਹ ਭਵਿੱਖ ਵਿਚ ਇਸ ਦੀ ਯਾਦ ਦਿਵਾਵੇਗਾ ਕਿ ਮਾਸਕ ਪਾਉਣਾ ਹੈ, ਸਮਾਜਿਕ ਦੂਰੀ ਬਣਾਈ ਰੱਖਣੀ ਹੈ ਅਤੇ ਆਪਣੇ ਹੱਥ ਧੋਣੇ ਹਨ।


author

Khushdeep Jassi

Content Editor

Related News