ਰੂਸ ਤੋਂ ਬਾਅਦ ਯੂਕ੍ਰੇਨ ਦੀ ਯਾਤਰਾ ''ਤੇ ਜਾ ਸਕਦੇ ਹਨ PM ਮੋਦੀ, ਜੰਗ ਵਿਚਾਲੇ ਹੋਵੇਗਾ ਪਹਿਲਾ ਦੌਰਾ

Sunday, Jul 28, 2024 - 01:57 AM (IST)

ਰੂਸ ਤੋਂ ਬਾਅਦ ਯੂਕ੍ਰੇਨ ਦੀ ਯਾਤਰਾ ''ਤੇ ਜਾ ਸਕਦੇ ਹਨ PM ਮੋਦੀ, ਜੰਗ ਵਿਚਾਲੇ ਹੋਵੇਗਾ ਪਹਿਲਾ ਦੌਰਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨਾਲ ਗੱਲਬਾਤ ਕਰਨ ਲਈ ਅਗਲੇ ਮਹੀਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਦਾ ਦੌਰਾ ਕਰ ਸਕਦੇ ਹਨ। ਡਿਪਲੋਮੈਟਿਕ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦਾ ਇਹ ਦੌਰਾ ਯੂਕ੍ਰੇਨ 'ਤੇ ਰੂਸ ਦੇ ਜੰਗ ਨੂੰ ਖਤਮ ਕਰਨ ਲਈ ਇਕ ਰਾਹ ਤਿਆਰ ਕਰਨ ਲਈ ਨਵੇਂ ਸਿਰੇ ਤੋਂ ਕੀਤੀਆਂ ਜਾ ਰਹੀਆਂ ਵਿਸ਼ਵ ਪੱਧਰੀ ਕੋਸ਼ਿਸ਼ਾਂ ਦੀ ਪਿੱਠਭੂਮੀ ਵਿਚ ਹੋ ਸਕਦਾ ਹੈ। 

ਸੂਤਰਾਂ ਨੇ ਦੱਸਿਆ ਕਿ ਮੋਦੀ 24 ਅਗਸਤ ਨੂੰ ਯੂਕ੍ਰੇਨ ਦੇ ਰਾਸ਼ਟਰੀ ਦਿਵਸ ਦੇ ਆਲੇ-ਦੁਆਲੇ ਕੀਵ ਜਾਣ ਦੀ ਸੰਭਾਵਨਾ ਹੈ ਅਤੇ ਯੂਕ੍ਰੇਨ ਤੋਂ ਪੋਲੈਂਡ ਵੀ ਜਾਣ ਦੀ ਸੰਭਾਵਨਾ ਹੈ। ਜੇਕਰ ਇਹ ਦੌਰਾ ਹੁੰਦਾ ਹੈ ਤਾਂ ਇਹ ਮੋਦੀ ਦੀ ਯੂਕ੍ਰੇਨ ਦੀ ਪਹਿਲੀ ਯਾਤਰਾ ਹੋਵੇਗੀ ਅਤੇ ਕਰੀਬ 45 ਸਾਲਾਂ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪੋਲੈਂਡ ਦੀ ਪਹਿਲੀ ਯਾਤਰਾ ਹੋਵੇਗੀ। ਸੂਤਰਾਂ ਨੇ ਕਿਹਾ ਕਿ ਯਾਤਰਾ 'ਤੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ, ਕਿਉਂਕਿ "ਯੁੱਧ ਖੇਤਰ" ਦੀ ਯਾਤਰਾ ਲਈ ਲੌਜਿਸਟਿਕਸ ਦੇ ਲਿਹਾਜ਼ ਨਾਲ ਵੱਡੀ ਤਿਆਰੀ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ : ਆਮ ਆਦਮੀ ਨੂੰ ਲੱਗ ਸਕਦੈ ਮਹਿੰਗਾਈ ਦਾ ਝਟਕਾ, ਸਰਕਾਰ ਛੇਤੀ ਵਧਾ ਸਕਦੀ ਹੈ ਖੰਡ ਦੀਆਂ ਕੀਮਤਾਂ

ਇਕ ਸੂਤਰ ਨੇ ਦੱਸਿਆ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 19 ਜੁਲਾਈ ਨੂੰ ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਦੌਰੇ 'ਤੇ ਚਰਚਾ ਕੀਤੀ। ਇਕ ਮਾਹਿਰ ਨੇ ਕਿਹਾ ਕਿ ਮੋਦੀ ਦੇ ਦੌਰੇ ਦਾ ਮੁੱਖ ਉਦੇਸ਼ ਰੂਸ-ਯੂਕ੍ਰੇਨ ਸੰਘਰਸ਼ ਨੂੰ ਖਤਮ ਕਰਨ ਦੇ ਤਰੀਕੇ ਲੱਭਣਾ ਹੈ। ਮੋਦੀ ਨੇ 8-9 ਜੁਲਾਈ ਨੂੰ ਰੂਸ ਦਾ ਦੌਰਾ ਕੀਤਾ ਸੀ ਅਤੇ ਅਮਰੀਕਾ ਨੇ ਇਸ ਦੀ ਆਲੋਚਨਾ ਕੀਤੀ ਸੀ। ਅਜਿਹੀਆਂ ਖਬਰਾਂ ਹਨ ਕਿ ਕਈ ਪੱਛਮੀ ਦੇਸ਼ ਮੋਦੀ ਦੇ ਰੂਸ ਦੌਰੇ ਤੋਂ ਨਾਖੁਸ਼ ਹਨ। ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਇਟਲੀ ਦੇ ਅਪੁਲੀਆ ਵਿਚ ਜੀ-7 ਸਿਖਰ ਸੰਮੇਲਨ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨਾਲ ਮੁਲਾਕਾਤ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News