ਪਟੇਲ ਦੀ ਮੌਤ ਮਗਰੋਂ ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਵਿਅਕਤੀ ਦੇ ਰਿਟੇਲਰ ਸਟੋਰ 'ਚ ਲੁੱਟ-ਖੋਹ

Tuesday, Nov 29, 2022 - 12:54 PM (IST)

ਵੈਲਿੰਗਟਨ (ਆਈ.ਏ.ਐੱਨ.ਐੱਸ.) ਪਿਛਲੇ ਹਫ਼ਤੇ ਆਕਲੈਂਡ ਵਿੱਚ ਡੇਅਰੀ ਵਰਕਰ ਜਯੇਸ਼ ਪਟੇਲ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿੱਚ ਭਾਰਤੀ ਮੂਲ ਦੇ ਇਕ ਸਟੋਰ ਮਾਲਕ ਨੂੰ ਨਿਸ਼ਾਨਾ ਬਣਾਇਆ ਗਿਆ। ਉਸਦੇ ਸਟਾਫ 'ਤੇ ਚਾਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਅਤੇ ਸਟੋਰ ਵਿਚ ਭੰਨ-ਤੋੜ ਕੀਤੀ। ਐੱਨਜੈੱਡ ਹੇਰਾਲਡ ਮੁਤਾਬਕ ਇੱਕ ਭਿਆਨਕ ਹਥਿਆਰਬੰਦ ਡਕੈਤੀ ਬਾਰੇ ਦੱਸਦਿਆਂ ਹੈਮਿਲਟਨ ਵਿੱਚ ਇੱਕ ਵੇਪ ਸਟੋਰ ਦੇ ਮਾਲਕ ਸਿੱਧੂ ਨਰੇਸ਼ ਨੇ ਕਿਹਾ ਕਿ ਉਸ ਦੇ ਇੱਕ ਸਟਾਫ ਵਰਕਰ ਨੂੰ ਜ਼ਮੀਨ 'ਤੇ ਗੋਡੇ ਟੇਕਣ ਲਈ ਮਜਬੂਰ ਕੀਤਾ ਗਿਆ "ਅਤੇ ਉਸਦੀ ਗਰਦਨ 'ਤੇ ਚਾਕੂ ਰੱਖਿਆ ਗਿਆ।

ਨਰੇਸ਼ ਨੇ ਦੱਸਿਆ ਕਿ ਪਿਛਲੇ ਹਫ਼ਤੇ ਚਾਰ ਨੌਜਵਾਨਾਂ ਵੱਲੋਂ ਹਥਿਆਰਬੰਦ ਹਮਲੇ ਵਿੱਚ ਉਸ ਦੇ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲੁਟੇਰਿਆਂ ਵੱਲੋਂ ਅਜਿਹਾ ਕੀਤਾ ਗਿਆ ਹੋਵੇ।ਅਖ਼ਬਾਰ ਨੇ ਨਿਊਜ਼ਟਾਕ ਜ਼ੈੱਡਬੀ ਵਿਚ ਨਰੇਸ਼ ਦੇ ਹਵਾਲੇ ਨਾਲ ਉਕਤ ਜਾਣਕਾਰੀ ਦਿੱਤੀ। ਨਰੇਸ਼ ਮੁਤਾਬਕ ਉਨ੍ਹਾਂ ਨੇ ਸਟੋਰ ਵਿਚ ਮੌਜੂਦ ਸਭ ਕੁਝ ਤੋੜ ਦਿੱਤਾ, ਇੱਥੋਂ ਤੱਕ ਕਿ ਅਲਮਾਰੀਆਂ ਦਾ ਇੱਕ-ਇੱਕ ਹਿੱਸਾ ਵੀ। ਅਖ਼ਬਾਰ ਨੇ ਨਰੇਸ਼ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਕੋਰੀਅਰ ਜਿਸਨੇ ਅਪਰਾਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਛਾਪੇਮਾਰੀ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਘੱਟੋ ਘੱਟ 4,000 NZ ਡਾਲਰ ਦੀ ਨਕਦੀ ਚੋਰੀ ਹੋ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਕਾਮਿਆਂ ਦੇ ਪੈਸੇ ਮਾਰਨ ਵਾਲੇ ਭਾਰਤੀ ਕਾਰੋਬਾਰੀ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ

ਨਰੇਸ਼ ਦੇ ਸਟਾਫ਼ ਵੱਲੋਂ ਦੱਸਿਆ ਗਿਆ ਕਿ ਲੁਟੇਰਿਆਂ ਦੀ ਉਮਰ 16 ਸਾਲ ਤੋਂ ਵੱਧ ਨਹੀਂ ਸੀ।ਇਹ ਹਮਲਾ ਉਦੋਂ ਹੋਇਆ ਜਦੋਂ ਨਿਊਜ਼ੀਲੈਂਡ ਨੇ ਪਟੇਲ ਦੀ ਮੌਤ ਤੋਂ ਬਾਅਦ ਪ੍ਰਚੂਨ ਅਪਰਾਧ ਨੂੰ ਰੋਕਣ ਲਈ ਨਵੇਂ ਉਪਾਵਾਂ ਦਾ ਐਲਾਨ ਕੀਤਾ।ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਦੁਕਾਨਾਂ ਦੇ ਮਾਲਕ ਚੋਰੀਆਂ ਨੂੰ ਰੋਕਣ ਲਈ ਆਪਣੀਆਂ ਦੁਕਾਨਾਂ ਵਿੱਚ ਫੋਗ ਕੈਨਨ ਲਗਾਉਣ ਲਈ 4,000 NZ ਡਾਲਰ ਦੀ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਨਰੇਸ਼ ਨੇ ਨਿਊਜ਼ਟਾਕ ZB ਨੂੰ ਦੱਸਿਆ ਕਿ ਹਰ ਵਾਰ ਜਦੋਂ ਅਜਿਹਾ ਕੁਝ ਵਾਪਰਦਾ ਹੈ ਤਾਂ ਸਰਕਾਰ ਆਉਂਦੀ ਹੈ ਅਤੇ ਤੁਹਾਨੂੰ ਫੰਡਿੰਗ ਦੇਣਾ ਸ਼ੁਰੂ ਕਰ ਦਿੰਦੀ ਹੈ।ਪਟੇਲ ਦੀ ਮੌਤ ਤੋਂ ਬਾਅਦ ਸਟੋਰ ਮਾਲਕਾਂ ਅਤੇ ਕਰਮਚਾਰੀਆਂ ਨੇ ਆਪਣੀ ਸੁਰੱਖਿਆ 'ਤੇ ਸਵਾਲ ਉਠਾਉਣ ਦੇ ਨਾਲ ਸੋਮਵਾਰ ਨੂੰ ਨਿਊਜ਼ੀਲੈਂਡ ਭਰ ਵਿੱਚ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕੀਤਾ।ਜ਼ਿਆਦਾਤਰ ਡੇਅਰੀ ਮਾਲਕਾਂ ਅਤੇ ਵਰਕਰਾਂ ਨੇ ਕਿਹਾ ਕਿ ਪਟੇਲ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਉਹ ਕੰਮ 'ਤੇ ਜਾਣ ਤੋਂ ਡਰਦੇ ਹਨ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News