ਮੈਨਚੇਸਟਰ ਦੇ ਪੀੜਤਾਂ ਲਈ ਕੀਤੀ ਜਾਵੇਗੀ ''ਰਹਿਰਾਸ ਸਾਹਿਬ'' ਦੀ ਅਰਦਾਸ, ਸਾਰੇ ਭਾਈਚਾਰੇ ਦੇ ਲੋਕਾਂ ਨੂੰ ਸੱਦਾ (ਤਸਵੀਰਾਂ)

05/25/2017 11:22:27 AM

ਮੈਨਚੇਸਟਰ— ਬ੍ਰਿਟੇਨ ਦੇ ਮੈਨਚੇਸਟਰ ਅਰੇਨਾ ਵਿਖੇ 23 ਮਈ ਨੂੰ ਹੋਏ ਧਮਾਕੇ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਅਤੇ ਪੀੜਤਾਂ ਦਾ ਸਾਥ ਦੇਣ ਲਈ ਬਰਮਿੰਘਮ ਵਿਚ ਸਿੱਖਾਂ ਵੱਲੋਂ ਇਕ ਸ਼ਰਧਾਂਜਲੀ ਸਮਾਗਮ ਆਯੋਜਨ ਕੀਤਾ ਜਾਵੇਗਾ। ਸਮੈਥਵਿਕ ਦੇ ਗੁਰੂ ਨਾਨਕ ਗੁਰਦੁਆਰਾ ਵੱਲੋਂ 25 ਮਈ ਨੂੰ ''ਸਿੱਖਸ ਸਟੈਂਡ ਵਿਦ ਮੈਨਚੇਸਟਰ'' ਇਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿਚ ਸ਼ਾਮਲ ਹੋਣ ਲਈ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਦਿਖਾ ਦਿਆਂਗੇ ਕਿ ਸਾਨੂੰ ਵੰਡਣ ਦੀਆਂ ਅੱਤਵਾਦੀਆਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਇਸ ਸ਼ਰਧਾਂਜਲੀ ਸਮਾਗਮ ਦਾ ਆਯੋਜਨ 25 ਮਈ ਸ਼ਾਮ 6 ਵਜੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੈਨਚੇਸਟਰ ਦੇ ਸੇਂਟ ਐਨਜ਼ ਸੁਕੇਅਰ ਵਿਖੇ ਵੀ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾਵੇਗਾ। ਇਹ ਜਾਣਕਾਰੀ ਇਸ ਮੈਨਚੇਸਟਰ ਵਿਖੇ ਹਮਲੇ ਦੌਰਾਨ ਲੋਕਾਂ ਦੀ ਮਦਦ ਲਈ ਫ੍ਰੀ ਟੈਕਸੀ ਦੀ ਸੇਵਾ ਕਰਨ ਵਾਲੇ ਅਰਜਨ ਸਿੰਘ ਨੇ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਅਰਜਨ ਸਿੰਘ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਦੀ ਫ੍ਰੀ ਸੇਵਾ ਕੀਤੀ ਸੀ।

Kulvinder Mahi

News Editor

Related News