ਗੂਗਲ ਤੇ ਐਪਲ ਤੋਂ ਬਾਅਦ ਇਨ੍ਹਾਂ ਸਾਫਟਵੇਅਰ ਕੰਪਨੀਆਂ ਨੇ ਰੂਸ ਨੂੰ ਦਿੱਤਾ ਵੱਡਾ ਝਟਕਾ
Thursday, Mar 03, 2022 - 02:32 PM (IST)
ਗੈਜੇਟ ਡੈਸਕ– ਯੂਕ੍ਰੇਨ ’ਚ ਜੰਗ ਸ਼ੁਰੂ ਕਰਨ ਤੋਂ ਬਾਅਦ ਰੂਸ ਦੀ ਪਰੇਸ਼ਾਨੀ ਘੱਟ ਨਹੀਂ ਹੋ ਰਹੀ। ਐਪਲ ਅਤੇ ਗੂਗਲ ਤੋਂ ਬਾਅਦ ਬਿਜ਼ਨੈੱਸ ਸਾਫਟਵੇਅਰ ਜਾਇੰਟ ਓਰੈਕਲ ਕਾਰਪ (ORCL.N) ਨੇ ਕਿਹਾ ਹੈ ਕਿ ਉਹ ਆਪਣੇ ਸਾਰੇ ਆਪਰੇਸ਼ਨਾਂ ਨੂੰ ਰੂਸ ’ਚ ਬੰਦ ਕਰ ਰਹੀ ਹੈ। ਇਸਤੋਂ ਪਹਿਲਾਂ ਯੂਕ੍ਰੇਨ ਦੇ ਡਿਜੀਟਲ ਟ੍ਰਾਂਸਫਾਰਮੇਸ਼ਨ ਮਨੀਸਟਰ ਨੇ ਟਵੀਟ ਕਰਕੇ ਓਰੈਕਲ ਅਤੇ ਐੱਸ.ਏ.ਪੀ. ਨੂੰ ਸਪੋਰਟ ਕਰਨ ਲਈ ਕਿਹਾ ਸੀ। ਓਰੈਕਲ ਦੀ ਵਿਰੋਧੀ ਕੰਪਨੀ ਐੱਸ.ਏ.ਪੀ. ਨੇ ਵੀ ਆਪਣੀ ਸੇਲ ਨੂੰ ਰੂਸ ’ਚ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ– ਯੂਕ੍ਰੇਨ-ਰੂਸ ਜੰਗ ਦਰਮਿਆਨ ਐਪਲ ਦਾ ਵੱਡਾ ਫੈਸਲਾ, ਰੂਸ ’ਚ ਨਹੀਂ ਵਿਕਣਗੇ ਐਪਲ ਦੇ ਪ੍ਰੋਡਕਟਸ
ਐੱਸ.ਏ.ਪੀ. ਨੇ ਇਕ ਬਲਾਗ ਪੋਸਟ ’ਚ ਦੱਸਿਆ ਕਿ ਸ਼ਾਂਤੀ ਨੂੰ ਫਿਰ ਬਹਾਲ ਕਰਨ ਲਈ ਰੂਸ ’ਤੇ ਇਕਨੋਮਿਕ ਸੈਕਸ਼ਨ ਲਗਾਉਣਾ ਜ਼ਰੂਰੀ ਹੈ। ਇਸਦਾ ਐਲਾਨ ਕੰਪਨੀ ਦੇ ਚੀਫ ਐਗਜ਼ੀਕਿਊਟਿਵ Christian Klein ਨੇ ਕੀਤਾ। ਕੰਪਨੀ ਨੇ ਅੱਗੇ ਦੱਸਿਆ ਕਿ ਯੂਕ੍ਰੇਨ ’ਚ ਮਨੁੱਖ ਮਦਦ ਲਈ 1 ਮਿਲੀਅਨ ਯੂਰੋ ਦੀ ਮਦਦ ਦੇ ਰਹੇ ਹਾਂ। ਇਸਤੋਂ ਇਲਾਵਾ ਉਹ ਯੂਰਪ ’ਚ ਆਪਣੇ ਆਫਿਸ ਸਪੇਸ ਨੂੰ ਵੇਅਰਹਾਊਸਿੰਗ ਅਤੇ ਰਫਿਊਜੀ ਲਈ ਕਨਵਰਟ ਕਰ ਰਹੇ ਹਨ।
ਇਹ ਵੀ ਪੜ੍ਹੋ– ਸੈਮਸੰਗ ਨੇ ਗਾਹਕਾਂ ਨੂੰ ਦਿੱਤਾ ਝਟਕਾ, ਬੰਦ ਕੀਤੀ ਇਹ ਸਮਾਰਟਫੋਨ-ਸੀਰੀਜ਼
ਦੱਸ ਦੇਈਏ ਕਿ ਐਪਲ ਵੀ ਰੂਸ ਨੂੰ ਵੱਡਾ ਝਟਕਾ ਦੇ ਚੁੱਕੀ ਹੈ। ਐਪਲ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪ੍ਰੋਡਕਟਸ ਨੂੰ ਰੂਸ ’ਚ ਸੇਲ ਨਹੀਂ ਕਰੇਗੀ। ਗੂਗਲ ਵੀ ਕਈ ਪਾਬੰਦੀਆਂ ਰੂਸ ’ਤੇ ਲਗਾ ਚੁੱਕੀ ਹੈ। ਰੂਸ ’ਚ ਗੂਗਲ ਨੇ ਆਪਣੀਆਂ ਕਈ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਮੇਟਾ ਨੇ ਵੀ ਰੂਸ ’ਤੇ ਡਿਜੀਟਲ ਸਟ੍ਰਾਈਕ ਕੀਤੀ ਹੈ। ਮੇਟਾ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਰੂਸੀ ਮੀਡੀਆ ਚੈਨਲਾਂ ਨੂੰ ਆਪਣੇ ਪਲੇਟਪਾਰਮ ’ਤੇ ਰੋਕ ਰਿਹਾ ਹੈ। ਇਸਤੋਂ ਇਲਾਵਾ ਗੂਗਲ ਨੇ ਸੁਰੱਖਿਆ ਲਈ ਮੈਪਸ ਦੇ ਲਾਈਵ ਟ੍ਰੈਫਿਕ ਫੀਚਰ ਨੂੰ ਯੂਕ੍ਰੇਨ ’ਚ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 18 ਲੱਖ ਤੋਂ ਵੱਧ ਭਾਰਤੀ ਅਕਾਊਂਟਸ ਕੀਤੇ ਬੈਨ