ਚੱਕਰਵਾਤ ਫਰੈਡੀ ਤੋਂ ਬਾਅਦ ਹੁਣ ਅਫਰੀਕਾ ਦੇ ਦੱਖਣੀ ਹਿੱਸੇ ''ਤੇ ਮੰਡਰਾ ਰਿਹੈ ਹੜ੍ਹ ਦਾ ਖ਼ਤਰਾ

03/16/2023 5:27:12 PM

ਬਲੈਨਟਾਇਰ/ਮਾਲਾਵੀ (ਭਾਸ਼ਾ)- ਚਾਰ ਦਿਨਾਂ ਦੇ ਵਿਨਾਸ਼ਕਾਰੀ ਤੂਫ਼ਾਨ ਅਤੇ ਭਾਰੀ ਮੀਂਹ ਤੋਂ ਬਾਅਦ ਬੇਹਾਲ ਸਥਾਨਕ ਭਾਈਚਾਰਾ ਅਤੇ ਰਾਹਤ ਕਰਮਚਾਰੀ ਹੁਣ ਚੱਕਰਵਾਤੀ ਤੂਫ਼ਾਨ ਫਰੈਡੀ ਦੇ ਲੰਘ ਜਾਣ ਦੇ ਬਾਅਦ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ। ਮਲਾਵੀ ਅਤੇ ਮੋਜ਼ਾਮਬੀਕ ਵਿੱਚ ਇਸ ਚੱਕਰਵਾਤ ਨੇ 250 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਹਜ਼ਾਰਾਂ ਬੇਘਰ ਹੋ ਗਏ ਹਨ। ਚੱਕਰਵਾਤੀ ਤੂਫਾਨ ਫਰੈਡੀ ਬੁੱਧਵਾਰ ਨੂੰ ਖ਼ਤਮ ਹੋ ਗਿਆ, ਪਰ ਮੌਸਮ ਨਿਗਰਾਨੀ ਕੇਂਦਰਾਂ ਨੇ ਚੇਤਾਵਨੀ ਦਿੱਤੀ ਕਿ ਪ੍ਰਭਾਵਿਤ ਦੇਸ਼ਾਂ ਵਿੱਚ ਅਜੇ ਵੀ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖ਼ਤਰਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਵਿੱਤੀ ਰਾਜਧਾਨੀ ਬਲਾਂਟਾਇਰ ਸਮੇਤ ਦੱਖਣੀ ਮਲਾਵੀ ਵਿੱਚ ਘੱਟੋ-ਘੱਟ 225 ਲੋਕਾਂ ਦੀ ਮੌਤ ਹੋ ਗਈ ਹੈ। ਲਗਭਗ 88,000 ਲੋਕ ਅਜੇ ਵੀ ਬੇਘਰ ਹਨ ਅਤੇ ਖੇਤਰ ਦੇ ਕਈ ਹਿੱਸੇ ਅਜੇ ਵੀ ਕੱਟੇ ਹੋਏ ਹਨ। ਮਲਾਵੀ ਦੇ ਰਾਸ਼ਟਰਪਤੀ ਲਜ਼ਾਰਸ ਚੱਕਵੇਰਾ ਨੇ 14 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਮੋਜ਼ਾਮਬੀਕ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਤੋਂ ਹੁਣ ਤੱਕ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 50,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ।


cherry

Content Editor

Related News