ਬ੍ਰਿਟੇਨ ਤੋਂ ਬਾਅਦ ਰੂਸ ਨੇ ਵੀ ਅਗਲੇ ਹਫਤੇ ਤੋਂ ਕੋਰੋਨਾ ਟੀਕਾਕਰਨ ਦਾ ਦਿੱਤਾ ਹੁਕਮ

Thursday, Dec 03, 2020 - 02:02 AM (IST)

ਬ੍ਰਿਟੇਨ ਤੋਂ ਬਾਅਦ ਰੂਸ ਨੇ ਵੀ ਅਗਲੇ ਹਫਤੇ ਤੋਂ ਕੋਰੋਨਾ ਟੀਕਾਕਰਨ ਦਾ ਦਿੱਤਾ ਹੁਕਮ

ਮਾਸਕੋ-ਬ੍ਰਿਟੇਨ 'ਚ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਮਿਲਣ ਅਤੇ ਅਗਲੇ ਹਫਤੇ ਤੋਂ ਟੀਕਾਕਰਨ ਸ਼ੁਰੂ ਕੀਤੇ ਜਾਣ ਦੀਆਂ ਖਬਰਾਂ ਵਿਚਾਲੇ ਰੂਸ ਤੋਂ ਵੀ ਅਜਿਹੀ ਹੀ ਖੁਸ਼ਖਬਰੀ ਆਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਨੂੰ ਦੇਸ਼ ਦੇ ਸਿਹਤ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਅਗਲੇ ਹਫਤੇ ਤੋਂ ਵੱਡੇ ਪੱਧਰ 'ਤੇ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਵੇ। ਨਾਲ ਹੀ ਇਹ ਵੀ ਦੱਸਿਆ ਕਿ ਸਪੂਤਨਿਕ-5 ਵੈਕਸੀਨ ਦੀਆਂ 20 ਲੱਖ ਡੋਜ਼ ਦਾ ਉਤਪਾਦਨ ਕੀਤਾ ਜਾ ਚੁੱਕਿਆ ਹੈ। ਰੂਸ ਨੇ ਇਹ ਐਲਾਨ ਠੀਕ ਉਸ ਦਿਨ ਕੀਤਾ ਜਦ ਬ੍ਰਿਟੇਨ ਨੇ ਫਾਈਜ਼ਰ-ਬਾਇਓਨਟੈੱਕ ਵੈਕਸੀਨ ਨੂੰ ਮਨਜ਼ੂਰੀ ਦਿੰਦੇ ਹੋਏ ਅਗਲੇ ਹਫਤੇ ਟੀਕਾਕਰਨ ਦੀ ਗੱਲ ਕਹੀ ਹੈ। ਪਿਛਲੇ ਹਫਤੇ ਰੂਸ ਨੇ ਕਿਹਾ ਸੀ ਕਿ ਅੰਤਰਿਮ ਜਾਂਚ ਨਤੀਜਿਆਂ 'ਚ ਸਪੂਤਨਿਕ ਵੈਕਸੀਨ 95 ਫੀਸਦੀ ਅਸਰਦਾਰ ਪਾਈ ਗਈ ਹੈ। ਇਹ ਦੂਜੇ ਅੰਤਰਰਾਸ਼ਟਰੀ ਮੁਕਾਬਲੇਬਾਜ਼ਾਂ ਤੋਂ ਅੱਗੇ ਹੈ।

ਇਹ ਵੀ ਪੜ੍ਹੋ:-ਮੱਛੀ ਦੀ ਉਲਟੀ ਨਾਲ ਮਛੇਰਾ ਇੰਝ ਬਣਿਆ ਰਾਤੋ-ਰਾਤ ਕਰੋੜਪਤੀ

ਸਪੂਤਨਿਕ-5 ਕਲੀਨਿਕਲ ਟ੍ਰਾਇਲ ਦੇ ਤੀਸਰੇ ਅਤੇ ਅੰਤਰਿਮ ਪੜਾਅ 'ਚ ਹੈ। ਇਸ 'ਚ 40 ਹਜ਼ਾਰ ਵਾਲੰਟੀਅਰਸ ਨੂੰ ਟੀਕਾ ਲਗਾਇਆ ਜਾਵੇਗਾ। ਕੋਰੋਨਾ ਵਾਇਰਸ ਟਾਸਕ ਫੋਰਸ ਦੀ ਅਗਵਾਈ ਕਰ ਰਹੇ ਡੈਪਊਟੀ ਪ੍ਰਾਈਮ ਮਿਨੀਸਟਰ ਤਾਤੀਆਨਾ ਗੋਲੀਕੋਵਾ ਤੋਂ ਵੀਡੀਓ ਕਾਨਫੰਰਸ ਦੌਰਾਨ ਪੁਤਿਨ ਨੇ ਕਿਹਾ ਕਿ ਮੈਂ ਤੁਹਾਨੂੰ ਕੰਮ ਦਾ ਆਯੋਜਨ ਕਰਨ ਲਈ ਕਹਾਂਗਾ ਤਾਂ ਕਿ ਅਗਲੇ ਹਫਤੇ ਦੇ ਆਖਿਰ ਤੱਕ ਅਸੀਂ ਪੱਧਰ 'ਤੇ ਟੀਕਾਕਰਨ ਦੀ ਸ਼ੁਰੂਆਤ ਕਰ ਸਕੀਏ।

ਇਹ ਵੀ ਪੜ੍ਹੋ:-ਪਾਕਿ 'ਚ ਸਾਂਤਾ ਕਲਾਜ ਨੇ ਵੰਡੇ ਗਿਫਟ ਅਤੇ ਮਾਸਕ (ਤਸਵੀਰਾਂ)

ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਟੀਕਾ ਸਭ ਤੋਂ ਪਹਿਲਾਂ ਅਧਿਆਪਕਾਂ ਅਤੇ ਸਿਹਤ ਮੁਲਾਜ਼ਮਾਂ ਨੂੰ ਲਾਇਆ ਜਾਵੇਗਾ। ਪੁਤਿਨ ਨੇ ਦੱਸਿਆ ਕਿ 20 ਲੱਖ ਡੋਜ਼ ਦਾ ਉਤਾਪਦਨ ਅਗਲੇ ਕੁਝ ਦਿਨਾਂ 'ਚ ਹੋ ਜਾਵੇਗਾ। ਸਪੂਤਨਿਕ-5 ਵੈਕਸੀਨ 'ਚ ਦੋ ਵੱਖ ਤਰੀਕੇ ਦੇ ਏਡਨੋਵਾਇਰਸ ਵੈਕਟਕਰ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ 21 ਦਿਨਾਂ ਦੇ ਅੰਦਰ 2 ਡੋਜ਼ ਲਾਏ ਜਾਣਗੇ। ਵੈਕਸੀਨ ਸਾਰੇ ਰੂਸੀ ਨਾਗਰਿਕਾਂ ਨੂੰ ਮੁਫਤ ਦਿੱਤੀ ਜਾਵੇਗੀ ਅਤੇ ਸਵੈਇੱਛੁਕ ਹੋਵੇਗੀ।

ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ


author

Karan Kumar

Content Editor

Related News