ਰੂਸ ਦਾ ਖੌਫ: ਅਮਰੀਕਾ ਤੋਂ ਬਾਅਦ ਇਟਲੀ, ਸਪੇਨ ਅਤੇ ਗ੍ਰੀਸ ਨੇ ਵੀ ਕੀਵ 'ਚ ਦੂਤਘਰ ਕੀਤੇ ਬੰਦ
Wednesday, Nov 20, 2024 - 05:59 PM (IST)
ਇੰਟਰਨੈਸ਼ਨਲ ਡੈਸਕ- ਰੂਸ-ਯੂਕਰੇਨ ਯੁੱਧ ਦੌਰਾਨ ਸੁਰੱਖਿਆ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ। ਹਾਲ ਹੀ ਵਿੱਚ ਇਟਲੀ, ਸਪੇਨ ਅਤੇ ਗ੍ਰੀਸ ਨੇ ਸੰਭਾਵਿਤ ਵੱਡੇ ਹਮਲੇ ਦੀ ਚੇਤਾਵਨੀ ਦੇ ਕਾਰਨ 20 ਨਵੰਬਰ ਨੂੰ ਕੀਵ ਵਿੱਚ ਆਪਣੇ ਦੂਤਘਰ ਇੱਕ ਦਿਨ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਅਜਿਹਾ ਹੀ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਗੁਆਨਾ ਪੁੱਜੇ PM ਮੋਦੀ, ਏਅਰ ਪੋਰਟ 'ਤੇ ਰਿਸੀਵ ਕਰਨ ਆਏ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਣੇ ਪੂਰੀ ਕੈਬਨਿਟ
ਸਪੈਨਿਸ਼ ਦੂਤਘਰ ਨੇ ਯੂਕ੍ਰੇਨ ਵਿੱਚ ਰਹਿ ਰਹੇ ਸਪੈਨਿਸ਼ ਨਾਗਰਿਕਾਂ ਨੂੰ ਈ-ਮੇਲ ਭੇਜ ਕੇ ਉਨ੍ਹਾਂ ਨੂੰ ਅਸਧਾਰਨ ਸੁਰੱਖਿਆ ਉਪਾਅ ਕਰਨ, ਸਥਾਨਕ ਅਧਿਕਾਰੀਆਂ ਦੀਆਂ ਸਾਰੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਨ ਅਤੇ ਸ਼ਰਨ ਲੈਣ ਦੀ ਅਪੀਲ ਕੀਤੀ। ਸਪੇਨ ਤੋਂ ਬਾਅਦ ਇਟਲੀ ਅਤੇ ਗ੍ਰੀਸ ਨੇ ਵੀ ਆਪਣਾ ਦੂਤਘਰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਟਲੀ ਨੇ ਆਪਣੇ ਡਿਪਲੋਮੈਟਾਂ ਅਤੇ ਸਟਾਫ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਕਰਨ ਦਾ ਫੈਸਲਾ ਕੀਤਾ ਹੈ। ਉਥੇ ਹੀ ਕੀਵ ਵਿੱਚ ਗ੍ਰੀਸ ਦੂਤਘਰ ਵੱਲੋਂ ਫੇਸਬੁੱਕ 'ਤੇ ਪੋਸਟ ਕਰਦੇ ਹੋਏ ਲਿਖਿਆ ਗਿਆ ਸੁਰੱਖਿਆ ਕਾਰਨਾਂ ਕਰਕੇ, ਗ੍ਰੀਕ ਦੂਤਘਰ ਅੱਜ ਜਨਤਾ ਲਈ ਬੰਦ ਰਹੇਗਾ। ਕਿਰਪਾ ਕਰਕੇ ਯਾਤਰਾ ਤੋਂ ਬਚੋ ਅਤੇ ਸੁਰੱਖਿਅਤ ਥਾਵਾਂ 'ਤੇ ਰਹੋ।
ਇਹ ਸਾਵਧਾਨੀ ਵਾਲਾ ਕਦਮ ਉਦੋਂ ਚੁੱਕਿਆ ਗਿਆ ਜਦੋਂ ਰੂਸੀ ਅਧਿਕਾਰੀਆਂ ਨੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਯੂਕ੍ਰੇਨ ਨੂੰ ਯੂ.ਐੱਸ. ਵੱਲੋਂ ਬਣਾਈਆਂ ਮਿਜ਼ਾਈਲਾਂ ਨਾਲ ਰੂਸ 'ਤੇ ਹਮਲਾ ਕਰਨ ਦੀ ਇਜਾਜ਼ਤ ਦੇਣ ਦੇ ਫੈਸਲਾ ਦਾ ਜਵਾਬ ਦੇਣ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ: UAE ਨੇ ਇਸ ਦੇਸ਼ ਦੇ ਨਾਗਰਿਕਾਂ 'ਤੇ ਲਾਈ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8