ਬੇਨਜ਼ੀਰ ਹੱਤਿਆ ਮਾਮਲੇ ’ਚ 5 ਸਾਲ ਬਾਅਦ ਅਪੀਲ ’ਤੇ ਸੁਣਵਾਈ
Thursday, Feb 09, 2023 - 12:29 PM (IST)
ਲਾਹੌਰ (ਬਿਊਰੋ) - ਪਾਕਿਸਤਾਨ ਵਿਚ ਲਾਹੌਰ ਹਾਈਕੋਰਟ ਨੇ ਦੇਸ਼ ਦੀ ਫਸਟ ਲੇਡੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਮਾਮਲੇ ਵਿਚ 5 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਅਪੀਲਾਂ ’ਤੇ ਸੁਣਵਾਈ ਲਈ ਬੁੱਧਵਾਰ ਨੂੰ ਮਿਤੀ ਨਿਰਧਾਰਿਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਸਵਾਤੀ ਦਵੇ ਆਸਟ੍ਰੇਲੀਆ 'ਚ CAIR ਦੀ ਪ੍ਰਧਾਨ ਨਿਯੁਕਤ
ਲਾਹੌਰ ਹਾਈਕੋਰਟ ਦੇ ਮੁੱਖ ਜੱਜ ਮੁਹੰਮਦ ਅਮੀਰ ਭੱਟੀ ਨੇ ਇਸਦੇ ਲਈ ਜਸਟਿਸ ਸਦਾਕਤ ਅਲੀ ਖਾਨ ਅਤੇ ਜਸਟਿਸ ਮਿਰਜ਼ਾ ਵਕਾਸ ਦਾ ਇਕ ਵਿਸ਼ੇਸ਼ ਬੈਂਚ ਗਠਿਤ ਕੀਤਾ। ਪਾਕਿਸਤਾਨ ਪੀਪੁਲਸ ਪਾਰਟੀ (ਪੀਪੀਸੀ) ਦੇ ਕੋ-ਚੇਅਰਮੈਨ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਜ਼ਰਦਾਰੀ, ਸਾਰੇ 5 ਦੋਸ਼ੀਆਂ, ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ (ਹੁਣ ਸਵਰਗੀ) ਅਤੇ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।