100 ਫੀਸਦੀ ਅਸਰਦਾਰ ਹੋਣ ਤੋਂ ਬਾਅਦ ਵੀ ਭਾਰਤੀ ਬੱਚਿਆਂ ਨੂੰ ਨਹੀਂ ਲੱਗੇਗੀ ਇਹ ਕੋਰੋਨਾ ਵੈਕਸੀਨ

Thursday, Apr 01, 2021 - 11:53 PM (IST)

100 ਫੀਸਦੀ ਅਸਰਦਾਰ ਹੋਣ ਤੋਂ ਬਾਅਦ ਵੀ ਭਾਰਤੀ ਬੱਚਿਆਂ ਨੂੰ ਨਹੀਂ ਲੱਗੇਗੀ ਇਹ ਕੋਰੋਨਾ ਵੈਕਸੀਨ

ਵਾਸ਼ਿੰਗਟਨ-ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਵੱਲੋਂ ਬੁੱਧਵਾਰ ਨੂੰ ਕੋਵਿਡ-19 ਟੀਕਾ 12 ਸਾਲ ਤੱਕ ਦੇ ਬੱਚਿਆਂ ਲਈ ਸੁਰੱਖਿਆ ਹੋਣ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇਹ ਵੈਕਸੀਨ ਬੱਚਿਆਂ 'ਤੇ 100 ਫੀਸਦੀ ਤੱਕ ਅਸਰਦਾਰ ਵੀ ਹੈ। ਇਸ ਐਲਾਨ ਤੋਂ ਬਾਅਦ ਬੱਚਿਆਂ ਨੂੰ ਸਕੂਲ ਜਾਣ ਤੋਂ ਪਹਿਲਾਂ ਵੈਕਸੀਨ ਦੇਣ ਦੀ ਸੰਭਾਵਨਾ ਪੈਣਾ ਹੋ ਗਈ ਹੈ।

ਇਹ ਵੀ ਪੜ੍ਹੋ-'ਕੋਰੋਨਾ ਟੀਕਾ 6 ਮਹੀਨਿਆਂ ਤੋਂ ਬਾਅਦ ਵੀ ਰਹੇਗਾ ਪ੍ਰਭਾਵੀ

ਹਾਲਾਂਕਿ ਵੱਡੀ ਗੱਲ ਇਹ ਹੈ ਕਿ ਫਾਈਜ਼ਰ ਦੀ ਇਹ ਵੈਕਸੀਨ ਭਾਰਤੀ ਬੱਚਿਆਂ ਨਹੀਂ ਨਹੀਂ ਲੱਗੇਗੀ। ਫਾਈਜ਼ਰ ਨੇ ਦੱਸਿਆ ਕਿ 12 ਸਾਲ ਤੋਂ 15 ਸਾਲ ਦੇ 2,260 ਅਮਰੀਕੀਆਂ 'ਤੇ ਕੀਤੇ ਗਏ ਖੋਜ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਟੀਕੇ ਦੀਆਂ ਪੂਰੀਆਂ ਖੁਰਾਕਾਂ ਲੈ ਚੁੱਕੇ ਇਨ੍ਹਾਂ 'ਚੋਂ ਕਿਸੇ ਵੀ ਬੱਚੇ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ-ਫਿਰ ਮੁਕਰਿਆ ਪਾਕਿਸਤਾਨ, ਭਾਰਤ ਨਾਲ ਨਹੀਂ ਸ਼ੁਰੂ ਕਰੇਗਾ ਵਪਾਰ

ਉਥੇ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਵਿਸ਼ਾਲ ਰੂਪ ਤੋਂ ਬਾਅਦ ਇਕ ਵਾਰ ਫਿਰ 2021 'ਚ ਵੀ ਕੋਰੋਨਾ ਦੇ ਮਾਮਲੇ ਭਾਰਤ 'ਚ ਵਧ ਰਹੇ ਹਨ। ਪਿਛਲੇ 24 ਘੰਟਿਆਂ 'ਚ ਭਾਰਤ 'ਚ ਕਰੀਬ 72 ਹਜ਼ਾਰ ਨਵੇਂ ਇਨਫੈਕਟਿਡ ਮਾਮਲੇ ਮਿਲੇ ਹਨ ਜਿਸ 'ਚ ਹਰੇਕ ਉਮਰ ਦੇ ਲੋਕ ਸ਼ਾਮਲ ਹਨ। ਹਾਲਾਂਕਿ ਇਹ ਰਾਹਤ ਭਾਰਤ ਲਈ ਨਹੀਂ ਹੈ ਕਿਉਂਕਿ ਇਹ ਵੈਕਸੀਨ ਭਾਰਤ 'ਚ ਨਹੀਂ ਆਵੇਗੀ।

ਇਹ ਵੀ ਪੜ੍ਹੋ-ਅੰਤਰਰਾਸ਼ਟਰੀ ਉਡਾਣਾਂ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀਆਂ ਸੁਵਿਧਾਵਾਂ ਦੇਵੇਗਾ ਇਹ ਦੇਸ਼

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News