ਮੱਧ ਸੋਮਾਲੀਆ ''ਚ ਭੋਜਨ, ਦਵਾਈਆਂ ਲਿਜਾ ਰਿਹਾ ਅਫਰੀਕਨ ਯੂਨੀਅਨ ਦਾ ਕਾਰਗੋ ਹਾਦਸੇ ਦਾ ਸ਼ਿਕਾਰ

Wednesday, Jul 15, 2020 - 01:17 AM (IST)

ਮੱਧ ਸੋਮਾਲੀਆ ''ਚ ਭੋਜਨ, ਦਵਾਈਆਂ ਲਿਜਾ ਰਿਹਾ ਅਫਰੀਕਨ ਯੂਨੀਅਨ ਦਾ ਕਾਰਗੋ ਹਾਦਸੇ ਦਾ ਸ਼ਿਕਾਰ

ਮੋਗਾਦਿਸ਼ੂ (ਇੰਟ.): ਅਫਰੀਕਨ ਯੂਨੀਅਨ ਵਲੋਂ ਸੰਚਾਲਿਤ ਇਕ ਕਾਰਗੋ ਜਹਾਜ਼, ਜੋ ਕਿ ਭੋਜਨ ਤੇ ਦਵਾਈਆਂ ਦੀ ਸਪਲਾਈ ਲਿਜਾ ਰਿਹਾ ਸੀ, ਮੱਧ ਸੋਮਾਲੀਆ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ।

ਸੋਮਾਲੀ ਗਾਰਡੀਅਨ ਨਿਊਜ਼ ਆਊਟਲੈੱਟ ਨੇ ਦੱਸਿਆ ਕਿ ਜਹਾਜ਼ ਦਾ ਸੰਚਾਲਨ ਅਫਰੀਕਨ ਯੂਨੀਅਨ ਮਿਸ਼ਨ ਇਨ ਸੋਮਾਲੀਆ ਕਰ ਰਿਹਾ ਸੀ। ਇਹ ਜਹਾਜ਼ ਬੇਲੇਡਵੇਨ ਦੇ ਇਕ ਸ਼ਹਿਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਇਕ ਪਾਇਲਟ ਤੇ ਉਸ ਦੇ 2 ਸਹਾਇਕ ਬਚਣ ਵਿਚ ਸਫਲ ਰਹੇ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਘਟਨਾ ਬਾਰੇ ਸਿਰਫ ਇੰਨੀ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਜਹਾਜ਼ ਅਫਰੀਕਨ ਯੂਨੀਅਨ ਮਿਸ਼ਨ ਇਨ ਸੋਮਾਲੀਆ ਦੇ ਫੌਜੀਆਂ ਲਈ ਸਪਲਾਈ ਲਿਜਾ ਰਿਹਾ ਸੀ।


author

Baljit Singh

Content Editor

Related News