...ਤਾਂ ਇਸ ਲਈ 2 ਦਿਨਾਂ ਤੱਕ ਆਫ-ਲਾਈਨ ਰਿਹਾ ਇਹ ਦੇਸ਼
Wednesday, Apr 11, 2018 - 12:19 PM (IST)
ਨੋਆਕਸ਼ੋਟ(ਬਿਊਰੋ)— ਇੰਟਰਨੈਟ ਦੇ ਬਿਨਾਂ ਜਿੱਥੇ ਅੱਜ ਦੇ ਦੌਰ ਵਿਚ ਇਕ ਦਿਨ ਵੀ ਕੱਢਣਾ ਮੁਸ਼ਕਲ ਹੋ ਗਿਆ ਹੈ, ਉਥੇ ਹੀ ਇਕ ਦੇਸ਼ ਅਜਿਹਾ ਵੀ ਹੈ, ਜਿੱਥੇ ਲਗਾਤਾਰ 2 ਦਿਨਾਂ ਤੱਕ ਪੂਰੀ ਆਬਾਦੀ ਨੂੰ ਆਫ-ਲਾਈਨ ਰਹਿਣਾ ਪਿਆ। ਦਰਅਸਲ ਅਫਰੀਕੀ ਦੇਸ਼ ਮਾਰੀਟੇਨੀਆ ਵਿਚ ਸਮੁੰਦਰ ਦੇ ਹੇਠਾਂ ਕੇਬਲ ਤਾਰ (ਇੰਟਰਨੈਟ ਤਾਰ) ਦੇ ਟੁੱਟ ਜਾਣ ਕਾਰਨ ਲੋਕਾਂ ਨੂੰ 48 ਘੰਟੇ ਤੱਕ ਇੰਟਰਨੈਟ ਸੇਵਾ ਤੋਂ ਵਾਂਝੇ ਰਹਿਣਾ ਪਿਆ।
ਇਨਫਰਾਸਟਰਕਚਰ ਐਨਾਲਿਸਟਸ ਮੁਤਾਬਕ ਅਫਰੀਕਨ ਕੋਸਟ ਟੂ ਯੁਰਪ (ਏ.ਸੀ.ਈ) ਸਬਮਰੀਨ ਕੇਬਲ ਦੇ ਕੱਟੇ ਜਾਣ ਕਾਰਨ ਅਜਿਹਾ ਹੋਇਆ। ਉਥੇ ਹੀ 9 ਹੋਰ ਪੱਛਮੀ ਅਫਰੀਕੀ ਦੇਸ਼ਾਂ ਵਿਚ ਵੀ ਕੇਬਲ ਤਾਰ ਦੇ ਕੱਟਣ ਦੀ ਵਜ੍ਹਾ ਕਾਰਨ ਇੰਟਰਨੈਟ ਸੇਵਾ ਪ੍ਰਭਾਵਿਤ ਰਹੀ। ਇਹ ਕੇਬਲ ਸਿਸਟਮ ਫਰਾਂਸ ਤੋਂ ਲੈ ਕੇ ਦੱਖਣੀ ਅਮਰੀਕਾ ਤੱਕ 17 ਹਜ਼ਾਰ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ, ਜਿਸ ਨਾਲ 22 ਦੇਸ਼ਾਂ ਵਿਚ ਇੰਟਰਨੈਟ ਕਨੈਕਸ਼ਨ ਮੁਹੱਈਆ ਕਰਾਉਣ ਵਿਚ ਮਦਦ ਮਿਲਦੀ ਹੈ। ਜ਼ਿਆਦਾਤਰ ਦੇਸ਼ ਅਫਰੀਕਾ ਦੇ ਪੱਛਮੀ ਤੱਟ 'ਤੇ ਸਥਿਤ ਹਨ।
ਇੰਟਰਨੈਟ ਬੰਦ ਹੋਣ ਦੀ ਪਹਿਲੀ ਜਾਣਕਾਰੀ 30 ਮਾਰਚ ਨੂੰ ਦਿੱਤੀ ਗਈ ਜਦੋਂ ਮਾਰੀਟੇਨੀਆ ਦੀ ਰਾਜਧਾਨੀ ਨੋਆਕਸ਼ੋਟ ਨੇੜੇ ਕੇਬਲ ਤਾਰ ਇਕ ਸਮੁੰਦਰੀ ਜਹਾਜ਼ ਦੀ ਲਪੇਟ ਵਿਚ ਆ ਕੇ ਕੱਟੀ ਗਈ। ਮਾਰੀਟੋਨੀਆ ਅਜਿਹਾ ਦੇਸ਼ ਹੈ ਜੋ ਇੰਟਰਨੈਟ ਲਈ ਪੂਰੀ ਤਰ੍ਹਾਂ ਨਾਲ ਏ.ਸੀ.ਈ 'ਤੇ ਨਿਰਭਰ ਹੈ ਅਤੇ ਇਸ ਲਈ ਉਸ ਨੂੰ 48 ਘੰਟੇ ਤੱਕ ਬਿਨਾਂ ਇੰਟਰਨੈਟ ਦੇ ਰਹਿਣਾ ਪਿਆ। ਇਸ ਤੋਂ ਇਲਾਵਾ ਸਿਏਰਾ ਲਿਓਨ, ਲਾਈਬੇਰੀਆ, ਗਿਨੀ ਬਸਾਊ, ਗਿਨੀ ਅਤੇ ਗਾਂਬੀਆ, ਬੇਨਿਨ, ਸੇਰੇਗਲ, ਆਈਵਰੀ ਕੋਸਟ ਵਰਗੇ ਦੇਸ਼ਾਂ ਵਿਚ ਵੀ ਇੰਟਰਨੈਟ ਸੇਵਾ ਕੁੱਝ ਹੱਦ ਤੱਕ ਪ੍ਰਭਾਵਿਤ ਰਹੀ।
