ਕਾਬੁਲ ਏਅਰਪੋਰਟ ’ਤੇ ਆਫਤ ’ਚ ਅਫਗਾਨੀਆਂ ਦੀ ਜਾਨ, 3000 ਰੁਪਏ ’ਚ ਮਿਲ ਰਹੀ ਪਾਣੀ ਦੀ ਬੋਤਲ

Thursday, Aug 26, 2021 - 06:20 PM (IST)

ਕਾਬੁਲ ਏਅਰਪੋਰਟ ’ਤੇ ਆਫਤ ’ਚ ਅਫਗਾਨੀਆਂ ਦੀ ਜਾਨ, 3000 ਰੁਪਏ ’ਚ ਮਿਲ ਰਹੀ ਪਾਣੀ ਦੀ ਬੋਤਲ

ਇੰਟਰਨੈਸ਼ਨਲ ਡੈਸਕ– ਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਲੋਕ ਕਿਸੇ ਵੀ ਤਰ੍ਹਾਂ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ’ਚ ਹਨ ਅਤੇ ਆਪਣੇ ਭਵਿੱਖ ਨੂੰ ਲੈ ਕੇ ਡਰੇ ਹੋਏ ਹਨ। ਦੇਸ਼ ਛੱਡਣ ਲਈ ਏਅਰਪੋਰਟ ’ਤੇ ਜੁਟੇ ਲੋਕਾਂ ’ਚ ਇਹ ਵੀ ਡਰ ਹੈ ਕਿ ਕੋਈ ਦੇਸ਼ ਉਨ੍ਹਾਂ ਨੂੰ ਸ਼ਰਨ ਦੇਵੇਗਾ ਵੀ ਜਾ ਨਹੀਂ। ਤਾਲਿਬਾਨ ਦੇ ਡਰ ਤੋਂ ਜਹਾਜ਼ ’ਤੇ ਸਵਾਰ ਹੋਣ ਲਈ ਲੋਕ ਕਾਬੁਲ ਏਅਰਪੋਰਟ ਵਲ ਜਾ ਰਹੇ ਹਨ। ਅਮਰੀਕਾ ਸਮੇਤ ਕਈ ਦੇਸ਼ ਵੀ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਹਜ਼ਾਰਾਂ ਲੋਕ ਅਫਗਾਨ ’ਚੋਂ ਨਿਕਲਣ ਦੀ ਉਮੀਦ ਲਗਾਈ ਕਾਬੁਲ ਏਅਰਪੋਰਟ ’ਤੇ ਜਮ੍ਹਾ ਹਨ, ਜਿਸ ਕਾਰਨ ਅਫਰਾ-ਦਫੜੀ ਦਾ ਮਾਹੌਲ ਹੈ। 

ਡਾਰ ਦੇ ਮਾਹੌਲ ਦਾ ਕਿਸ ਤਰ੍ਹਾਂ ਫਾਇਦਾ ਚੁੱਕਿਆ ਜਾ ਰਿਹਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਥੇ ਏਅਰਪੋਰਟ ਨੇੜੇ ਇਕ ਪਾਣੀ ਦੀ ਬੋਤਲ ਹਜ਼ਾਰਾਂ ਰੁਪਏ ’ਚ ਮਿਲ ਰਹੀ ਹੈ। ਅਫਗਾਨਿਸਤਾਨ ’ਚੋਂ ਨਿਕਲਣ ਲਈ ਕਾਹਲੇ ਲੋਕ ਕਾਬੁਲ ਏਅਰਪੋਰਟ ਦੇ ਬਾਹਰ ਵੱਡੀ ਗਿਣਤੀ ’ਚ ਮੌਜੂਦ ਹਨ। ਜਿਸ ਨੂੰ ਜਿੱਥੇ ਥਾਂ ਮਿਲ ਰਹੀ ਹੈ, ਉਥੇ ਹੀ ਬੈਠ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦਾ ਨਤੀਜ਼ਾ ਇਹ ਹੈ ਕਿ ਉਥੇ ਖਾਣ ਅਤੇ ਪੀਣ ਦਾ ਸਾਮਾਨ ਬੇਹੱਦ ਮਹਿੰਗੀ ਕੀਮਤ ’ਤੇ ਮਿਲ ਰਿਹਾ ਹੈ। 

ਇਸ ਵਿਚਕਾਰ ਅਫਗਾਨਾਂ ’ਤੇ ਦੋਹਰੀ ਮਾਰ ਪੈ ਰਹੀ ਹੈ। ਇਕ ਪਾਸੇ ਤਾਲਿਬਾਨ ਜ਼ੁਲਮ ਢਾਹ ਰਿਹਾ ਹੈ ਤਾਂ ਦੂਜੇ ਪਾਸੇ ਮਹਿੰਗਾਈ ਮਾਰ ਰਹੀ ਹੈ। ਇਕ ਨਿਊਜ਼ ਏਜੰਸੀ ਮੁਤਾਬਕ, ਇਕ ਅਫਗਾਨੀ ਨਾਗਰਿਕ ਨੇ ਕਿਹਾ ਕਿ ਭੋਜਨ ਅਤੇ ਪਾਣੀ ਬੇਹੱਦ ਮਹਿੰਗੀ ਕੀਮਤ ’ਚ ਵਿਕ ਰਹੇ ਹਨ। ਅਫਗਾਨ ਨਾਗਰਿਕ ਫਜ਼ਲ-ਉਰ-ਰਹਿਮਾਨ ਨੇ ਦੱਸਿਆ ਕਿ ਕਾਬੁਲ ਏਅਰਪੋਰਟ ’ਤੇ ਪਾਣੀ ਦੀ ਇਕ ਬੋਤਲ 40 ਅਮਰੀਕੀ ਡਾਲਰ (ਕਰੀਬ 3 ਹਜ਼ਾਰ ਰੁਪਏ) ਅਤੇ ਇਕ ਚੋਲਾਂ ਦੀ ਪਲੇਟ 100 ਅਮਰੀਕੀ ਡਾਲਰ (ਕਰੀਬ 7500 ਰੁਪਏ) ’ਚ ਵਿਕ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਸਾਮਾਨ ਸਿਰਫ ਡਾਲਰ ’ਚ ਹੀ ਵੇਚੇ ਜਾ ਰਹੇ ਹਨ ਨਾ ਕਿ ਅਫਗਾਨੀ ਕਰੰਸੀ ’ਚ। ਫਜ਼ਲ ਨੇ ਦੱਸਿਆ ਕਿ ਇਥੇ ਚੀਜ਼ਾਂ ਇੰਨੀ ਮਹਿੰਗੀ ਕੀਮਤ ’ਚ ਮਿਲ ਰਹੀਆਂ ਹਨ ਕਿ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। 


author

Rakesh

Content Editor

Related News