ਅਫਗਾਨਿਸਤਾਨ ਤੋਂ ਸੈਨਾ ਹਟਾਉਣ ਬਾਰੇ ਯੋਜਨਾ : ਅਮਰੀਕੀ ਰੱਖਿਆ ਮੰਤਰਾਲੇ
Tuesday, Oct 22, 2019 - 10:15 AM (IST)

ਵਾਸ਼ਿੰਗਟਨ—ਅਮਰੀਕੀ ਰੱਖਿਆ ਮੰਤਰਾਲੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਚਾਨਕ ਅਫਗਾਨਿਸਤਾਨ ਦੇ ਸੈਨਾ ਵਾਪਸ ਬੁਲਾਉਣ ਦੇ ਫੈਸਲੇ ਦੌਰਾਨ ਉਥੋਂ ਸੈਨਾ ਹਟਾਉਣ ਦੇ ਬਾਰੇ 'ਚ ਯੋਜਨਾ ਤਿਆਰ ਕੀਤੀ ਹੈ। ਸਥਾਨਕ ਮੀਡੀਆ ਮੁਤਾਬਕ ਰੱਖਿਆ ਮੰਤਰਾਲੇ ਨੇ ਅਫਗਾਨਿਸਤਾਨ ਦੇ ਲਈ ਇਹ ਯੋਜਨਾ ਹਾਲ ਹੀ 'ਚ ਟਰੰਪ ਦੇ ਸੀਰੀਆ ਤੋਂ ਲੈ ਕੇ ਨੀਤੀ 'ਚ ਬਦਲਾਅ ਦੇ ਬਾਅਦ ਬਣਾਈ ਹੈ। ਅਧਿਕਾਰੀਆਂ ਨੇ ਹਾਲਾਂਕਿ ਕਿਬਾ ਕਿ ਫਿਲਹਾਲ ਵ੍ਹਾਈਟ ਹਾਊਸ ਨੇ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਲੈਣ ਦਾ ਕੋਈ ਆਦੇਸ਼ ਨਹੀਂ ਦਿੱਤਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਯੂ.ਐੱਸ. ਜਨਰਲ ਓਸੀਟਨ ਸਕਾਟ ਮਿਲਰ ਨੇ ਕਾਬੁਲ 'ਚ ਕਿਹਾ ਕਿ ਅਮਰੀਕਾ ਨੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਅਫਗਾਨਿਸਤਾਨ ਤੋਂ ਆਪਣੇ 2000 ਸੈਨਿਕਾਂ ਨੂੰ ਘੱਟ ਕਰ ਲਿਆ ਹੈ। ਵਰਣਨਯੋਗ ਹੈ ਕਿ ਪਿਛਲੇ ਸੱਤ ਅਕਤੂਬਰ ਨੂੰ ਟਰੰਪ ਨੇ ਉੱਤਰੀ ਸੀਰੀਆ ਤੋਂ ਅਮਰੀਕੀ ਸੈਨਾ ਨੂੰ ਵਾਪਸ ਬੁਲਾਉਣ ਦੀ ਘੋਸ਼ਣਾ ਕੀਤੀ ਸੀ।