ਅਫਗਾਨਿਸਤਾਨ 'ਚ ਮਾਰੇ ਗਏ ਅੱਤਵਾਦੀਆਂ ਕੋਲੋਂ ਬਰਾਮਦ ਹੋਏ ਪਾਕਿਸਤਾਨੀ ID ਕਾਰਡ

Saturday, Aug 01, 2020 - 05:02 PM (IST)

ਅਫਗਾਨਿਸਤਾਨ 'ਚ ਮਾਰੇ ਗਏ ਅੱਤਵਾਦੀਆਂ ਕੋਲੋਂ ਬਰਾਮਦ ਹੋਏ ਪਾਕਿਸਤਾਨੀ ID ਕਾਰਡ

ਕਾਬੁਲ : ਅਫਗਾਨਿਸਤਾਨ ਦੇ ਕੰਧਾਰ ਵਿਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਤੋਂ ਪਾਕਿਸਤਾਨੀ ਆਈ.ਡੀ. ਕਾਰਡ ਬਰਾਮਦ ਹੋਏ ਹਨ। ਕੰਧਾਰ ਦੇ ਪੁਲਸ ਮੁਖੀ ਜਨਰਲ ਤਦੀਨ ਖਾਨ ਅਚਾਕਜਈ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਮਰੋਫ ਵਿਚ 5 ਅੱਤਵਾਦੀ ਮਾਰੇ ਅਤੇ 9 ਹੋਰਾਂ ਨੂੰ ਅਰਗੀਸਤਾਨ ਜ਼ਿਲ੍ਹਿਆਂ ਵਿਚ ਮਾਰ ਦਿੱਤਾ। ਕੁਝ ਆਈ.ਡੀ. ਕਾਰਡਾਂ ਵਿਚ ਉਰਦੂ ਵਿਚ ਨਾਮ ਲਿਖੇ ਹੋਏ ਸਨ ਅਤੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਅਬਦੁਲ ਗਨੀ, ਅਬਦੁੱਲ ਗੱਫਾਰ, ਸਨਾਉੱਲਾ, ਨਕੀਬੁੱਲਾ, ਓਬੈਦੁੱਲ੍ਹਾ, ਅਬਦੁੱਲ ਮਲਿਕ ਸਮੇਤ ਹੋਰਾਂ ਵਜੋਂ ਹੋਈ ਹੈ। ਇਕ ਹੋਰ ਹਮਲੇ ਵਿਚ, ਅਫਗਾਨਿਸਤਾਨ ਦੇ ਕੰਧਾਰ ਸੂਬੇ ਦੇ ਤਖਤ-ਏ-ਪੋਲ ਕਸਬੇ ਵਿਚ ਨਾਟੋ ਬਚਾਅ ਸਹਾਇਤਾ ਦੇ ਇਕ ਹਮਲੇ ਵਿਚ 12 ਪਾਕਿਸਤਾਨੀਆਂ ਸਮੇਤ 25 ਤਾਲਿਬਾਨ ਅੱਤਵਾਦੀ ਮਾਰੇ ਗਏ।

ਐਮਸਟਰਡਮ ਸਥਿਤੀ ਥਿੰਕ ਟੈਂਕ ਯੂਰਪੀਅਨ ਫਾਊਡੇਸ਼ਨ ਫਾਰ ਸਾਊਥ ਏਸ਼ੀਅਨ ਸਟਡੀਜ਼ (ਈ.ਐਫ.ਐਸ.ਐਸ.) ਅਨੁਸਾਰ ਇਸ ਸਾਲ ਦੇ ਸ਼ੁਰੂ ਵਿਚ ਖੋਰਾਸਾਨ ਸੂਬੇ (ਆਈ.ਐਸ.ਕੇ.ਪੀ.) ਵਿਚ ਇਸਲਾਮਿਕ ਸਟੇਟ ਦੇ ਇਕ ਪ੍ਰਮੁੱਖ ਨੇਤਾ ਅਬਦੁੱਲਾ ਓਰਕਜਈ ਉਰਫ ਅਸਲਮ ਫਾਰੂਕੀ ਦੀ ਗ੍ਰਿਫ਼ਤਾਰੀ ਨੇ ਅੱਤਵਾਦੀ ਸਮੂਹ ਦੇ ਪਾਕਿਸਤਾਨੀ ਸਬੰਧਾਂ ਨੂੰ ਗੰਭੀਰਤਾ ਨਾਲ ਕੇਂਦਰਿਤ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਲੇਸ਼ਣ ਸਹਾਇਤਾ ਅਤੇ ਪਾਬੰਦੀਆਂ ਦੀ ਨਿਗਰਾਨੀ ਕਰਨ ਵਾਲੀ ਟੀਮ ਨੇ ਆਪਣੀ 2019 ਦੀ ਰਿਪੋਰਟ ਵਿਚ ਮੰਨਿਆ ਸੀ ਕਿ ਪਾਕਿਸਤਾਨ ਵਿਚ ਸਥਿਤ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਤਕਰੀਬਨ 5,000 ਅੱਤਵਾਦੀ ਅਫ਼ਗਾਨਿਸਤਾਨ ਦੇ ਕਨਾਰ ਨੰਗਰਹਾਰ ਸੂਬਿਆਂ ਵਿਚ ਸਰਗਮਰ ਸਨ।

ਪਾਕਿਸਤਾਨ ਸਰਕਾਰ ਅਤੇ ਇਸ ਦੀ ਖੁਫ਼ੀਆ ਸੇਵਾ ਆਈ.ਐਸ.ਆਈ. ਲੰਮੇ ਸਮੇਂ ਤੋਂ ਦਾਅਵਾ ਕਰਦੀ ਆ ਰਹੀ ਹੈ ਕਿ ਉਹ ਯੁੱਧਗ੍ਰਸਤ ਰਾਸ਼ਟਰ ਵਿਚ ਅਸ਼ਾਂਤੀ ਪੈਦਾ ਕਰਨ ਲਈ ਪਾਕਿਸਤਾਨੀ ਨੌਜਵਾਨਾਂ ਨੂੰ ਭੇਜ ਕੇ ਅਫਗਾਨਿਸਤਾਨ ਵਿਚ ਅੱਤਵਾਦੀਆਂ ਦਾ ਸਮਰਥਨ ਨਹੀਂ ਕਰਦੀ ਹੈ। ਹਾਲਾਂਕਿ, ਹਾਲ ਹੀ ਵਿਚ ਕੀਤੀ ਗਈ ਕਾਰਵਾਈ ਨੇ ਇਸਲਾਮਾਬਾਦ ਦੇ ਝੂਠੇ ਦਾਅਵਿਆਂ ਨੂੰ ਫਿਰ ਤੋਂ ਉਜਾਗਰ ਕਰ ਦਿੱਤਾ ਹੈ।


author

cherry

Content Editor

Related News