ਅਫ਼ਗਾਨਿਸਤਾਨ ਦੇ ਸਿੱਖਾਂ ਦੇ ਸਾਹਮਣੇ ਧਰਮ ਸੰਕਟ, ਸੁੰਨੀ ਇਸਲਾਮ ਪ੍ਰਵਾਨ ਕਰੋ ਜਾਂ ਦੇਸ਼ ਛੱਡੋ

Saturday, Oct 23, 2021 - 09:25 AM (IST)

ਅਫ਼ਗਾਨਿਸਤਾਨ ਦੇ ਸਿੱਖਾਂ ਦੇ ਸਾਹਮਣੇ ਧਰਮ ਸੰਕਟ, ਸੁੰਨੀ ਇਸਲਾਮ ਪ੍ਰਵਾਨ ਕਰੋ ਜਾਂ ਦੇਸ਼ ਛੱਡੋ

ਕਾਬੁਲ- ਅਫ਼ਗਾਨਿਸਤਾਨ ਦੇ ਸਿੱਖਾਂ ਦੇ ਸਾਹਮਣੇ ਇਹ ਧਰਮ ਸੰਕਟ ਖੜ੍ਹਾ ਹੋ ਗਿਆ ਹੈ ਕਿ ਉਹ ਜਾਂ ਤਾਂ ਅਫ਼ਗਾਨਿਸਤਾਨ ਛੱਡ ਕੇ ਚਲੇ ਜਾਣ ਜਾਂ ਸੁੰਨੀ ਇਸਲਾਮ ’ਚ ਤਬਦੀਲ ਹੋ ਜਾਣ। ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ (ਆਈ.ਐੱਫ.ਐੱਫ.ਆਰ.ਏ.ਐੱਸ.) ਨੇ ਸ਼ੁੱਕਰਵਾਰ ਕਿਹਾ ਕਿ ਸਿੱਖ ਭਾਈਚਾਰਾ, ਜਿਸ ਦੇ ਮੈਂਬਰ ਕਿਸੇ ਸਮੇਂ ਹਜ਼ਾਰਾਂ ਦੀ ਗਿਣਤੀ ’ਚ ਹੁੰਦੇ ਸਨ, ਹੁਣ ਤਬਾਹ ਹੋ ਗਿਆ ਹੈ। ਤਾਲਿਬਾਨ ਦੇ ਆਉਣ ਪਿੱਛੋਂ ਸਿੱਖਾਂ ਅਤੇ ਹਿੰਦੂਆਂ ਨਾਲ ਵਿਤਕਰੇ ਦੀ ਭਾਵਨਾ ਬਹੁਤ ਵੱਧ ਗਈ ਹੈ। ਨਾਲ ਹੀ ਕੱਟੜ ਹਿੰਸਾ ਵੀ ਵੱਧ ਗਈ ਹੈ। ਇਸ ਸਮੇਂ ਕੁਝ ਸਿੱਖ ਵੀ ਕਾਬੁਲ ’ਚ ਰਹਿੰਦੇ ਹਨ। ਗਜ਼ਨੀ ਅਤੇ ਨੰਗਰਹਾਰ ਸੂਬਿਆਂ ’ਚ ਵੀ ਸਿੱਖਾਂ ਨੇ ਸ਼ਰਨ ਲਈ ਹੋਈ ਹੈ।

ਇਹ ਵੀ ਪੜ੍ਹੋ : ਕੀ 26 ਤਾਰੀਖ਼ ਨੂੰ ਹੋਣ ਵਾਲੀ ਮੀਟਿੰਗ ’ਚ ‘Covaxin’ ਨੂੰ ਮਿਲੇਗੀ ਮਨਜ਼ੂਰੀ? ਜਾਣੋ WHO ਦਾ ਬਿਆਨ

5 ਅਕਤੂਬਰ ਨੂੰ 15 ਤੋਂ 20 ਅਤੱਵਾਦੀਆਂ ਨੇ ਕਰਤੇ ਪ੍ਰਵਾਨ ਜ਼ਿਲ੍ਹੇ ਦੇ ਇਕ ਗੁਰਦੁਆਰੇ ’ਚ ਦਾਖ਼ਲ ਹੋ ਕੇ ਗਾਰਡਾਂ ਨੂੰ ਬੰਨ੍ਹ ਦਿੱਤਾ ਸੀ ਅਤੇ ਗੁਰਦੁਆਰੇ ’ਚ ਤੋੜ-ਭੰਨ ਕੀਤੀ ਸੀ। ਸਿੱਖਾਂ ਨੂੰ ਕੁੱਟਿਆ ਵੀ ਗਿਆ ਸੀ। ਕੁੱਝ ਦਿਨ ਪਹਿਲਾਂ ਇਕ ਸਿੱਖ ਹਕੀਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫੋਰਮ ਮੰਨਦੀ ਹੈ ਕਿ ਕਿਉਂਕਿ ਸਿੱਖ ਭਾਈਚਾਰਾ ਇਸਲਾਮ ਦੇ ਸੁੰਨੀ ਭਾਈਚਾਰੇ ਦੀ ਮੁੱਖ ਧਾਰਾ ਅਧੀਨ ਨਹੀਂ ਆਉਂਦਾ, ਇਸ ਲਈ ਉਨ੍ਹਾਂ ਨੂੰ ਜਾਂ ਤਾਂ ਜ਼ਬਰੀ ਸੁੰਨੀ ਮੁਸਲਮਾਨਾਂ ਵਜੋਂ ਤਬਦੀਲ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਂਦਾ ਹੈ। ਤਾਲਿਬਾਨ ਦੀ ਸਰਕਾਰ ਕਦੇ ਵੀ ਅਫ਼ਗਾਨ ਸੂਬੇ ’ਚ ਸਮਾਜ ਅੰਦਰ ਵੰਨ-ਸੁਵੰਨਤਾ ਪੈਦਾ ਨਹੀਂ ਹੋਣ ਦੇਵੇਗੀ। ਆਦਿਵਾਸੀ ਰੀਤੀ-ਰਿਵਾਜਾਂ ਦੇ ਨਾਲ ਇਸਲਾਮੀ ਜ਼ਾਬਤਾ ਦੇ ਸਭ ਤੋਂ ਸਖ਼ਤ ਰੂਪ ਦੇ ਸਿੱਟੇ ਵਜੋਂ ਸਿੱਖਾਂ ਸਮੇਤ ਅਫ਼ਗਾਨਿਸਤਾਨ ਦੇ ਸਭ ਘੱਟ ਗਿਣਤੀ ਭਾਈਚਾਰਿਆਂ ਦਾ ਸਫ਼ਾਇਆ ਹੋ ਜਾਏਗਾ।

ਇਹ ਵੀ ਪੜ੍ਹੋ : ਕਤਰ ’ਚ ਰਹਿੰਦੇ ਭਾਰਤੀ ਕਾਮਿਆਂ ਲਈ ਵੱਡੀ ਖ਼ੁਸ਼ਖ਼ਬਰੀ, ਇਹ ਨਵਾਂ ਕਾਨੂੰਨ ਜਲਦ ਹੋਵੇਗਾ ਲਾਗੂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News