ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਵੀ ਅਫਗਾਨਿਸਤਾਨ ਸੀ ਦੁਨੀਆ ਦਾ ਸਭ ਤੋਂ ਦੁਖੀ ਦੇਸ਼
Sunday, Mar 20, 2022 - 02:20 AM (IST)
ਕਾਬੁਲ-ਅਫ਼ਗਾਨਿਸਤਾਨ ਦੁਨੀਆ ਦਾ ਸਭ ਤੋਂ ਦੁਖੀ ਦੇਸ਼ ਹੈ ਅਤੇ ਇਹ ਸਥਿਤੀ ਇਥੇ ਤੱਕ ਪਿਛਲੇ ਸਾਲ ਅਗਸਤ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸੀ। ਇਹ ਦਾਅਵਾ ਵਰਲਡ ਹੈਪੀਨੈੱਸ ਰਿਪੋਰਟ 'ਚ ਕੀਤਾ ਗਿਆ ਹੈ ਜਿਸ ਨੂੰ ਸੰਯੁਕਤ ਰਾਸ਼ਟਰ ਵੱਲੋਂ ਐਲਾਨਿਆ ਗਿਆ ਹੈ ਅਤੇ ਐਤਵਾਰ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਖ਼ੁਸ਼ੀ ਦਿਵਸ ਤੋਂ ਪਹਿਲਾਂ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੰਗਲਾਦੇਸ਼ ਦੇ ਸਾਬਕਾ ਅੰਤ੍ਰਿਮ ਰਾਸ਼ਟਰਪਤੀ ਸ਼ਹਾਬੂਦੀਨ ਅਹਿਮਦ ਦਾ ਦਿਹਾਂਤ
ਇਸ ਸਾਲਾਨਾ ਰਿਪੋਰਟ 'ਚ 149 ਦੇਸ਼ਾਂ 'ਤੇ ਕੀਤੇ ਸਰਵੇਖਣ 'ਚ ਅਫ਼ਗਾਨਿਸਤਾਨ ਨੂੰ ਆਖ਼ਿਰੀ ਸਥਾਨ 'ਤੇ ਰੱਖਿਆ ਗਿਆ ਹੈ ਜਿਸ ਨੂੰ ਸਿਰਫ਼ 2.5 ਅੰਕ ਦਿੱਤੇ ਗਏ ਹਨ। ਉਥੇ, ਲੈਬਨਾਨ ਦੂਜਾ ਸਭ ਤੋਂ ਨਿਰਾਸ਼ ਦੇਸ਼ ਹੈ। ਖ਼ੁਸ਼ੀ ਦੀ ਰੈਕਿੰਗ 'ਚ ਹੇਠਾਂ ਤੋਂ ਪੰਜ ਹੋਰ ਦੇਸ਼ਾਂ 'ਚ ਬੋਤਸਵਾਨਾ, ਰਵਾਂਡਾ, ਜ਼ਿੰਬਾਵੇ ਸ਼ਾਮਲ ਹਨ। ਰਿਪੋਰਟ ਮੁਤਾਬਕ ਲਗਾਤਾਰ ਚੌਥੇ ਸਾਲ ਫਿਨਲੈਂਡ 7.8 ਅੰਕ ਨਾਲ ਦੁਨੀਆ ਦਾ ਸਭ ਤੋਂ ਖ਼ੁਸ਼ ਦੇਸ਼ ਰਿਹਾ।
ਇਹ ਵੀ ਪੜ੍ਹੋ : ਰੂਸ ਨੂੰ ਪੀੜ੍ਹੀਆਂ ਤੱਕ ਚੁਕਾਉਣੀ ਪਵੇਗੀ ਜੰਗ ਦੀ ਕੀਮਤ : ਜ਼ੇਲੇਂਸਕੀ
ਇਸ ਤੋਂ ਬਾਅਦ ਡੈਨਮਾਰਕ, ਸਵਿਟਜ਼ਰਲੈਂਡ ਅਤੇ ਨੀਦਰਲੈਂਡ ਦਾ ਸਥਾਨ ਆਉਂਦਾ ਹੈ। ਖੋਜਕਰਤਾਵਾਂ ਨੇ ਦੇਸ਼ ਦੀ ਰੈਂਕਿੰਗ ਤਿੰਨ ਸਾਲ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਦੇ ਆਧਾਰ 'ਤੇ ਤਿਆਰ ਕੀਤੀ ਹੈ। ਉਨ੍ਹਾਂ ਨੇ ਵੱਖ-ਵੱਖ ਸ਼੍ਰੇਣੀਆਂ ਦੇ ਮਾਨਕਾਂ 'ਤੇ ਨੋਟਿਸ ਲਿਆ ਜਿਨ੍ਹਾਂ 'ਚ ਹਰੇਕ ਵਿਅਕਤੀ ਘਰੇਲੂ ਉਤਪਾਦ, ਸਮਾਜਿਕ ਸੁਰੱਖਿਆ ਪ੍ਰਣਾਲੀ, ਜੀਵਨ ਸੰਭਾਵਨਾ, ਜੀਵਨ ਦੀ ਆਜ਼ਾਦੀ, ਆਬਾਦੀ ਦੀ ਉਦਾਰਤਾ ਅਤੇ ਅੰਦਰੂਨੀ ਤੇ ਬਾਹਰੀ ਭ੍ਰਿਸ਼ਟਾਚਾਰ ਦੇ ਪ੍ਰਤੀ ਧਾਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : ਚੀਨ ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ 'ਜ਼ੀਰੋ ਕੋਵਿਡ' ਨੀਤੀ 'ਤੇ ਕਾਇਮ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ