ਤਾਲਿਬਾਨ ਨੂੰ ਖ਼ੁਸ਼ ਕਰਨ ’ਚ ਲੱਗਾ 'ਡ੍ਰੈਗਨ', ਚੀਨੀ ਨਾਗਰਿਕਾਂ ਨੂੰ ਇਸਲਾਮਿਕ ਡ੍ਰੈੱਸ ਕੋਡ ਦਾ ਪਾਲਣ ਕਰਨ ਦੇ ਹੁਕਮ

Monday, Aug 23, 2021 - 11:54 AM (IST)

ਤਾਲਿਬਾਨ ਨੂੰ ਖ਼ੁਸ਼ ਕਰਨ ’ਚ ਲੱਗਾ 'ਡ੍ਰੈਗਨ', ਚੀਨੀ ਨਾਗਰਿਕਾਂ ਨੂੰ ਇਸਲਾਮਿਕ ਡ੍ਰੈੱਸ ਕੋਡ ਦਾ ਪਾਲਣ ਕਰਨ ਦੇ ਹੁਕਮ

ਬੀਜਿੰਗ— ਅਫ਼ਗਾਨਿਸਾਤਨ ’ਚ ਤਾਲਿਬਾਨ ਦੀ ਵਾਪਸੀ ਨਾਲ ਚੀਨ ਬੇਹੱਦ ਖ਼ੁਸ਼ ਹੈ ਅਤੇ ਉਹ ਲਗਾਤਾਰ ਤਾਲਿਬਾਨ ਨੂੰ ਖ਼ੁਸ਼ ਕਰਨ ’ਚ ਲੱਗਾ ਹੋਇਆ ਹੈ। ਇਸੇ ਲੜੀ ਤਹਿਤ ਕਾਬੁਲ ’ਚ ਚੀਨੀ ਦੂਤਘਰ ਨੇ ਅਫ਼ਗਾਨਿਸਤਾਨ ’ਚ ਆਪਣੇ ਨਾਗਰਿਕਾਂ ਨੂੰ ਇਸਲਾਮਿਕ ਰੀਤੀ-ਰਿਵਾਜ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ, ਜਿਸ ’ਚ ਡਰੈੱਸ ਕੋਡ ਅਤੇ ਜਨਤਕ ਰੂਪ ਨਾਲ ਭੋਜਨ ਕਰਨਾ ਸ਼ਾਮਲ ਹੈ। ਗਲੋਬਲ ਟਾਈਮਸ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਾਰੇ ਚੀਨੀ ਨਾਗਰਿਕਾਂ ਨੂੰ ਜਾਰੀ ਇਕ ਐਡਵਾਈਜ਼ਰੀ ’ਚ ਦੂਤਘਰ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਉਹ ਕਾਬੁਲ ਦੇ ਹਾਮਿਦ ਕਰਜ਼ੇਈ ਇੰਟਰਨੈਸ਼ਨਲ ਏਅਰਪੋਰਟ ਅਤੇ ਹੋਰ ਹਿੰਸਾ ਵਾਲੇ ਸਥਾਨਾਂ ਤੋਂ ਦੂਰੀ ਬਣਾ ਕੇ ਰੱਖਣ। 

ਇਹ ਵੀ ਪੜ੍ਹੋ: ਪੰਜਸ਼ੀਰ ’ਚ ਤਾਲਿਬਾਨ ਅਤੇ ਨਾਰਦਨ ਅਲਾਇੰਸ ਵਿਚਾਲੇ ਛਿੜੀ ਜੰਗ, 300 ਤਾਲਿਬਾਨੀ ਢੇਰ !

ਪਿਛਲੇ ਮਹੀਨੇ ਚੀਨੀ ਮੰਤਰੀ ਵਾਂਗ ਯੀ ਨੇ ਉੱਤਰੀ ਚੀਨੀ ਬੰਦਰਗਾਹ ਸ਼ਹਿਰ ਤਿਆਨਜਿਨ ’ਚ ਤਾਲਿਬਾਨ ਵਫ਼ਦ ਨਾਲ ਬੈਠਕ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਇਕ ਉਦਾਰਵਾਦੀ ਇਸਲਾਮਿਕ ਨੀਤੀ ਅਪਣਾ ਸਕਦਾ ਹੈ। ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਮੁੜ ਨਿਰਮਾਣ ’ਚ ਯੋਗਦਾਨ ਦੇਣ ਲਈ ਚੀਨ ਦਾ ਸੁਆਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੀਨ ਨੇ ਦੇਸ਼ ’ਚ ਸ਼ਾਂਤੀ ਅਤੇ ਸੁਲਹ ਨੂੰ ਵਾਧਾ ਦੇਣ ਦੇ ’ਚ ਰਚਨਾਤਮਕ ਭੂਮਿਕਾ ਨਿਭਾਈ ਹੈ। 

ਇਹ ਵੀ ਪੜ੍ਹੋ:  ਗੁਰਦੁਆਰਾ ਕਰਤੇ ਪਰਵਾਨ ਸਾਹਿਬ ਕਾਬੁਲ 'ਚ ਫਸੇ 260 ਸਿੱਖਾਂ ਨੇ ਲਾਈ ਮਦਦ ਦੀ ਗੁਹਾਰ

ਉਧਰ ਚੀਨ ਨੇ ਕਿਹਾ ਕਿ ਅਫ਼ਗਾਨਿਸਤਾਨ ਨੂੰ ਫਿਰ ਤੋਂ ਅੱਤਵਾਦ ਦਾ ਅੱਡਾ ਨਹੀਂ ਬਣਨ ਦੇਣਾ ਚਾਹੀਦਾ ਅਤੇ ਗ੍ਰਹਿ ਯੁੱਧ ਦਾ ਸਾਹਮਣਾ ਕਰ ਰਹੇ ਦੇਸ਼ ’ਚ ਤਾਲਿਬਾਨ ਨੂੰ ਸੱਤਾ ’ਚ ਆਉਣ ਤੋਂ ਬਾਅਦ ਇਸ ਸੰਕਟ ਨਾਲ ਨਜਿੱਠਣ ’ਚ ਦ੍ਰਿੜਤਾ ਨਾਲ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਹਾਲ ਹੀ ’ਚ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਪੂਰਬੀ ਤੁਰਕੀਸਥਾਨ ਇਸਲਾਮਿਕ ਮੂਵਮੈਂਟ (ਈ. ਟੀ. ਆਈ. ਐੱਮ) ਨਾਲ ਜੁੜੇ ਸੈਂਕੜੇ ਅੱਤਵਾਦੀ ਤਾਲਿਬਾਨ ਦੀਆਂ ਗਤੀਵੀਧੀਆਂ ਵਿਚਾਲੇ ਅਫ਼ਗਾਨਿਸਤਾਨ ’ਚ ਇਕੱਠੇ ਹੋ ਰਹੇ ਹਨ। ਚੀਨ ਇਸੇ ਗੱਲ ਨੂੰ ਲੈ ਕੇ ਚਿੰਤਾ ’ਚ ਹੈ ਅਤੇ ਉਹ ਤਾਲਿਬਾਨ ਨਾਲ ਆਪਣੀ ਦੋਸਤੀ ਵਧਾਉਣ ’ਚ ਜੁੱਟਿਆ ਹੋਇਆ ਹੈ। ਇਸ ਦੇ ਇਲਾਵਾ ਚੀਨ ਦੀ ਨਜ਼ਰ ਦੇਸ਼ ਦੇ ਖਣਿਜ ਪਦਾਰਥਾਂ ’ਤੇ ਵੀ ਹੈ।  

ਇਹ ਵੀ ਪੜ੍ਹੋ: ਤਾਲਿਬਾਨ ਨੇ ਕਿਹਾ- ਅਸ਼ਰਫ ਗਨੀ, ਸਾਲੇਹ ਅਤੇ ਸੁਰੱਖਿਆ ਸਲਾਹਕਾਰ ਨੂੰ ਕੀਤਾ ਮੁਆਫ਼, ਤਿੰਨੋਂ ਪਰਤ ਸਕਦੇ ਨੇ ਦੇਸ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News