ਅਫ਼ਗਾਨਿਸਤਾਨ ਸੰਕਟ : ਬੈਲਜੀਅਮ ’ਚ ਤਾਲਿਬਾਨ ਅਤੇ ਪਾਕਿਸਤਾਨ ਖ਼ਿਲਾਫ਼ ਸੜਕਾਂ ’ਤੇ ਉੱਤਰੇ ਲੋਕ

Monday, Aug 30, 2021 - 04:22 PM (IST)

ਅਫ਼ਗਾਨਿਸਤਾਨ ਸੰਕਟ : ਬੈਲਜੀਅਮ ’ਚ ਤਾਲਿਬਾਨ ਅਤੇ ਪਾਕਿਸਤਾਨ ਖ਼ਿਲਾਫ਼ ਸੜਕਾਂ ’ਤੇ ਉੱਤਰੇ ਲੋਕ

ਇੰਟਰਨੈਸ਼ਨਲ ਡੈਸਕ : ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਲਗਾਤਾਰ ਖ਼ਤਰਨਾਕ ਹੋ ਰਹੇ ਹਨ। ਜਿਥੇ ਇਕ ਪਾਸੇ ਤਾਲਿਬਾਨ ਤੇ ਅਮਰੀਕਾ ਆਹਮੋ-ਸਾਹਮਣੇ ਹਨ, ਉਥੇ ਹੀ ਬਹੁਤ ਸਾਰੇ ਦੇਸ਼ ਆਪਣੇ ਲੋਕਾਂ ਨੂੰ ਉਥੋਂ ਬਾਹਰ ਕੱਢਣ ’ਚ ਲੱਗੇ ਹੋਏ ਹਨ। ਤਾਲਿਬਾਨ ਖ਼ਿਲਾਫ ਦੁਨੀਆ ਭਰ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸੇ ਕੜੀ ’ਚ ਹੁਣ ਅਫ਼ਗਾਨ ਪ੍ਰਵਾਸੀ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ੇ ਅਤੇ ਪਾਕਿਸਤਾਨ ਵੱਲੋਂ ਅੱਤਵਾਦੀ ਸਮੂਹ ਨੂੰ ਸਮਰਥਨ ਦੇਣ ਖ਼ਿਲਾਫ ਲੋਕ ਸੜਕਾਂ ’ਤੇ ਉੱਤਰੇ। ਇਸ ਦੌਰਾਨ ਲੋਕਾਂ ਨੇ ਤਾਲਿਬਾਨ ਤੇ ਪਾਕਿਸਤਾਨ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ।
ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ।

ਇਸ ਤੋਂ ਬਾਅਦ ਉਥੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਉਥੋਂ ਲੋਕਾਂ ਨੂੰ ਬਾਹਰ ਕੱਢਣ ਲਈ ਕਈ ਦੇਸ਼ਾਂ ਦੀਆਂ ਸਰਕਾਰਾਂ ਨਿਕਾਸੀ ਮੁਹਿੰਮ ਚਲਾ ਰਹੀਆਂ ਹਨ। ਇਸ ਵਿਚਾਲੇ ਪਿਛਲੇ ਦਿਨੀਂ ਕਾਬੁਲ ਏਅਰਪੋਰਟ ਦੇ ਬਾਹਰ ਹੋਏ ਅੱਤਵਾਦੀ ਹਮਲੇ ’ਚ 13 ਅਮਰੀਕੀ ਫੌਜੀਆਂ ਸਣੇ ਕਈ ਲੋਕਾਂ ਦੀ ਜਾਨ ਚਲੀ ਗਈ। ਇਸ ਹਮਲੇ ਦੀ ਜ਼ਿੰਮੇਵਾਰੀ ਆਈ. ਐੱਸ. ਆਈ. ਐੱਸ. ਨੇ ਲਈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ 48 ਘੰਟਿਆਂ ਦੇ ਅੰਦਰ ਅਮਰੀਕਾ ਵੱਲੋਂ ਅੱਤਵਾਦੀ ਹਮਲੇ ਦਾ ਜਵਾਬ ਦੇ ਦਿੱਤਾ। ਅੱਤਵਾਦੀਆਂ ’ਤੇ ਡਰੋਨ ਹਮਲਾ ਕੀਤਾ ਗਿਆ। ਅਮਰੀਕਾ ਲਗਾਤਾਰ ਆਪਣੇ ਨਾਗਰਿਕਾਂ ਨੂੰ ਕਾਬੁਲ ਏਅਰਪੋਰਟ ਖਾਲੀ ਕਰਨ ਲਈ ਕਹਿ ਚੁੱਕਾ ਹੈ।  


author

Manoj

Content Editor

Related News