ਤਾਲਿਬਾਨ ਦਾ ਕਹਿਰ, ਪੁਲਸ ਅਧਿਕਾਰੀ ਬੀਬੀ ਦੀਆਂ ਅੱਖਾਂ ਕੱਢ ਮਾਰੀ ਗੋਲੀ
Wednesday, Nov 11, 2020 - 06:00 PM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਸਰਕਾਰ ਦੇ ਨਾਲ ਸਾਂਤੀ ਸਮਝੌਤੇ ਦੇ ਬਾਵਜੂਦ ਤਾਲਿਬਾਨ ਦਾ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਲਿਬਾਨੀ ਅੱਤਵਾਦੀਆਂ ਨੇ 33 ਸਾਲਾ ਇਕ ਪੁਲਸ ਬੀਬੀ ਨੂੰ ਪੁਲਸ ਸਟੇਸ਼ਨ ਵਿਚ ਕੰਮ ਕਰਨ ਦੇ ਜ਼ੁਰਮ ਵਿਚ ਨਾ ਸਿਰਫ ਅੱਖਾਂ ਵਿਚ ਚਾਕੂ ਮਾਰ ਕੇ ਅੰਨ੍ਹੀ ਕਰ ਦਿੱਤਾ ਸਗੋਂ ਉਸ ਨੂੰ ਗੋਲੀ ਵੀ ਮਾਰ ਦਿੱਤੀ। ਭਾਵੇਂਕਿ ਨੇੜੇ ਮੌਜੂਦ ਲੋਕਾਂ ਦੀ ਮਦਦ ਨਾਲ ਸਮੇਂ 'ਤੇ ਹਸਪਤਾਲ ਪਹੁੰਚਣ 'ਤੇ ਬੀਬੀ ਦੀ ਜਾਨ ਬਚ ਗਈ।
ਪੁਲਸ ਅਧਿਕਾਰੀ ਹੈ ਪੀੜਤ ਬੀਬੀ
ਰਿਪੋਰਟ ਦੇ ਮੁਤਾਬਕ, 33 ਸਾਲਾ ਖਟੇਰਾ ਗਜ਼ਨੀ ਸੂਬੇ ਦੇ ਇਕ ਪੁਲਸ ਸਟੇਸ਼ਨ ਵਿਚ ਨੌਕਰੀ ਕਰਦੀ ਸੀ। ਉਸ ਦੀ ਤਿੰਨ ਮਹੀਨੇ ਪਹਿਲਾਂ ਹੀ ਗਜ਼ਨੀ ਪੁਲਸ ਦੀ ਅਪਰਾਧ ਸ਼ਾਖਾ ਵਿਚ ਇਕ ਅਧਿਕਾਰੀ ਦੇ ਰੂਪ ਵਿਚ ਨਿਯੁਕਤ ਹੋਈ ਹੀ। ਹਮਲੇ ਦੇ ਬਾਅਦ ਉਸ ਨੇ ਰਾਇਟਰਜ਼ ਨੂੰ ਦੱਸਿਆ ਕਿ ਜੇਕਰ ਮੇਰੇ 'ਤੇ ਘੱਟੋ-ਘੱਟ ਇਕ ਸਾਲ ਪੁਲਸ ਦੀ ਨੌਕਰੀ ਕਰਨ ਦੇ ਬਾਅਦ ਹਮਲਾ ਹੋਇਆ ਹੁੰਦਾ ਤਾਂ ਵੀ ਮੈਨੂੰ ਇੰਨੀ ਤਕਲੀਫ ਨਾ ਹੁੰਦੀ। ਇਹ ਸਭ ਬਹੁਤ ਜਲਦੀ ਹੋ ਗਿਆ। ਮੈਨੂੰ ਮੇਰੇ ਸੁਪਨੇ ਨੂੰ ਜਿਉਣ ਅਤੇ ਪੁਲਸ ਦੇ ਲਈ ਸਿਰਫ ਤਿੰਨ ਮਹੀਨੇ ਕੰਮ ਕਰਨ ਦਾ ਹੀ ਸਮਾਂ ਮਿਲਿਆ।
ਤਾਲਿਬਾਨ ਨੇ ਕੀਤਾ ਸੀ ਇਹ ਦਾਅਵਾ
ਹਾਲ ਹੀ ਦੇ ਮਹੀਨਿਆਂ ਵਿਚ ਤਾਲਿਬਾਨ ਨੇ ਕਿਹਾ ਹੈ ਕਿ ਉਹ ਸ਼ਰੀਆ ਕਾਨੂੰਨ ਦੇ ਤਹਿਤ ਬੀਬੀਆਂ ਦੇ ਅਧਿਕਾਰਾਂ ਦਾ ਸਨਮਾਨ ਕਰਨਗੇ। ਪਰ ਕਈ ਸਿੱਖਿਅਤ ਬੀਬੀਆਂ ਦਾ ਕਹਿਣਾ ਹੈਕਿ ਉਹਨਾਂ ਨੂੰ ਤਾਲਿਬਾਨ ਦੇ ਵਾਇਦੇ 'ਤੇ ਸ਼ੱਕ ਹੈ। ਵਿਦਰੋਹੀ ਸਮੂਹ ਨੇ ਪਛਾਣ ਪੱਤਰਾਂ ਵਿਚ ਮਾਂ ਦਾ ਨਾਮ ਜੋੜਨ ਦੇ ਲਈ ਸੁਧਾਰ ਦਾ ਵਿਰੋਧ ਕੀਤਾ ਹੈ। ਇਸ ਨਾਲ ਸਾਬਤ ਹੁੰਦਾ ਹੈ ਕਿ ਉਹ ਬੀਬੀਆਂ ਦੇ ਅਧਿਕਾਰਾਂ ਦੇ ਲਈ ਕੀਤੇ ਗਏ ਆਪਣੇ ਵਾਅਦੇ ਦੇ ਖਿਲਾਫ਼ ਕੰਮ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. ਦੇ ਸ਼ਾਰਜਾਹ 'ਚ 21 ਸਾਲ ਭਾਰਤੀ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਪੁਲਸ ਬੀਬੀ ਨੇ ਲਗਾਇਆ ਇਹ ਦੋਸ਼
ਪੁਲਸ ਬੀਬੀ ਨੇ ਦੋਸ਼ ਲਗਾਇਆ ਕਿ ਉਸ ਦਾ ਪਿਤਾ ਇਸ ਨੌਕਰੀ ਦੇ ਖਿਲਾਫ਼ ਹੈ। ਉਸ ਨੇ ਕਿਹਾ ਕਿ ਕਈ ਵਾਰ ਜਦੋਂ ਮੈਂ ਡਿਊਟੀ 'ਤੇ ਜਾਂਦੀ ਸੀ ਤਾਂ ਮੇਰਾ ਪਿਤਾ ਪਿੱਛੇ-ਪਿੱਛੇ ਆਉਂਦਾ ਸੀ। ਉਹਨਾਂ ਨੇ ਨੇੜੇ ਦੇ ਇਲਾਕੇ ਵਿਚ ਤਾਲਿਬਾਨ ਨਾਲ ਸੰਪਰਕ ਕਰ ਕੇ ਮੈਨੂੰ ਨੌਕਰੀ ਤੋਂ ਜਾਣ 'ਤੇ ਰੋਕਣ ਲਈ ਕਿਹਾ ਸੀ। ਪਿਤਾ ਨੇ ਤਾਲਿਬਾਨ ਨੂੰ ਆਪਣੀ ਬੇਟੀ ਦੀ ਪੁਲਸ ਦੀ ਨੌਕਰੀ ਵਾਲੇ ਆਈ.ਡੀ. ਕਾਰਡ ਦੀ ਫੋਟੋਕਾਪੀ ਵੀ ਸੌਂਪੀ ਸੀ।
ਤਾਲਿਬਾਨ ਨੇ ਕੀਤਾ ਇਨਕਾਰ
ਗਜ਼ਨੀ ਪੁਲਸ ਦੇ ਬੁਲਾਰੇ ਨੇਕਿਹਾ ਕਿ ਇਸ ਹਮਲੇ ਦੇ ਪਿੱਛੇ ਤਾਲਿਬਾਨ ਦਾ ਹੱਥ ਸੀ। ਖਟੇਰਾ ਦੇ ਪਿਤਾ ਨੂੰ ਵੀ ਸਾਜਿਸ਼ ਰਚਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਉੱਥੇ ਤਾਲਿਬਾਨ ਨੇ ਹਮਲੇ ਵਿਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਤਾਲਿਬਾਨ ਦੇ ਇਕ ਬੁਲਾਰੇ ਨੇ ਕਿਹਾ ਕਿ ਉਹ ਇਸ ਮਾਮਲੇ ਤੋਂ ਜਾਣੂ ਸਨ ਪਰ ਇਹ ਇਕ ਪਰਿਵਾਰਕ ਮਾਮਲਾ ਸੀ ਅਤੇ ਉਹ ਇਸ ਵਿਚ ਸ਼ਾਮਲ ਨਹੀਂ ਸਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਪੁਲਸ ਨੇ ਗਲੋਬਲ ਬਾਲ ਯੌਨ ਸ਼ੋਸ਼ਣ ਨੈੱਟਵਰਕ ਦਾ ਕੀਤਾ ਪਰਦਾਫਾਸ਼