ਮਹਿਲਾ ਫੁੱਟਬਾਲ ਟੀਮ ਦਾ ਸੀਨੀਅਰ ਅਧਿਕਾਰੀ ਯੌਨ ਸ਼ੋਸ਼ਣ ਦੇ ਦੋਸ਼ ''ਚ ਮੁਅੱਤਲ

Monday, Dec 10, 2018 - 01:36 PM (IST)

ਮਹਿਲਾ ਫੁੱਟਬਾਲ ਟੀਮ ਦਾ ਸੀਨੀਅਰ ਅਧਿਕਾਰੀ ਯੌਨ ਸ਼ੋਸ਼ਣ ਦੇ ਦੋਸ਼ ''ਚ ਮੁਅੱਤਲ

ਕਾਬੁਲ (ਭਾਸ਼ਾ)— ਅਫਗਾਨਿਸਤਾਨ ਨੇ ਦੇਸ਼ ਦੇ ਫੁੱਟਬਾਲ ਯੂਨੀਅਨ ਦੇ ਪ੍ਰਧਾਨ ਸਮੇਤ 5 ਅਧਿਕਾਰੀਆਂ ਨੂੰ ਰਾਸ਼ਟਰੀ ਮਹਿਲਾ ਟੀਮ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਦੋਸ਼ਾਂ ਦੇ ਬਾਰੇ ਵਿਚ ਪਹਿਲੀ ਵਾਰ ਬ੍ਰਿਟੇਨ ਦੇ ਇਕ ਅੰਗਰੇਜ਼ੀ ਅਖਬਾਰ ਵਿਚ ਛਪਿਆ ਸੀ। ਖਬਰ ਵਿਚ ਪੁਰਸ਼ ਅਧਿਕਾਰੀਆਂ ਵੱਲੋਂ ਮਹਿਲਾ ਟੀਮ ਦੇ ਮੈਂਬਰਾਂ ਦਾ ਯੌਨ ਸ਼ੋਸ਼ਣ ਕਰਨ ਦੇ ਦਾਅਵੇ ਕੀਤੇ ਗਏ ਸਨ। ਰਾਸ਼ਟਰਪਤੀ ਅਸ਼ਰਫ ਗਨੀ ਨੇ ਕੁਝ ਦਿਨ ਪਹਿਲਾਂ ਹੀ ਅਟਾਰਨੀ ਜਨਰਲ ਨੂੰ ਇਸ ਮਾਮਲੇ ਦੀ ਡੂੰਘੀ ਜਾਂਚ ਦੇ ਆਦੇਸ਼ ਦਿੱਤੇ ਸਨ। 

ਅਟਾਰਨੀ ਜਨਰਲ ਦੇ ਬੁਲਾਰੇ ਜਮਸ਼ਿਦ ਰਾਸੁਲੀ ਨੇ ਦੱਸਿਆ,''ਅਟਾਰਨੀ ਜਨਰਲ ਦੇ ਦਫਤਰ ਨੇ ਫੁੱਟਬਾਲ ਯੂਨੀਅਨ ਦੇ ਪ੍ਰਧਾਨ, ਡਿਪਟੀ ਪ੍ਰਧਾਨ, ਯੂਨੀਅਨ ਦੇ ਜਨਰਲ ਸਕੱਤਰ, ਗੋਲਕੀਪਰਾਂ ਦੇ ਪ੍ਰਮੁੱਖਾਂ ਅਤੇ ਸੂਬਾਈ ਕੋਆਰਡੀਨੇਟਰਾਂ ਦੇ ਪ੍ਰਮੁੱਖ ਨੂੰ ਮੁਅੱਤਲ ਕਰ ਦਿੱਤਾ ਹੈ।'' ਉਨ੍ਹਾਂ ਨੇ ਦੱਸਿਆ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਤਾਂ ਜੋ ਬਿਨਾਂ ਕਿਸੇ ਰੁਕਾਵਟ ਦੇ ਜਾਂਚ ਪੂਰੀ ਹੋ ਸਕੇ।


author

Vandana

Content Editor

Related News