ਅਫਗਾਨਿਸਤਾਨ ''ਚ ਆਤਮਘਾਤੀ ਹਮਲੇ, 34 ਲੋਕਾਂ ਦੀ ਮੌਤ ਤੇ ਬੱਚਿਆਂ ਸਮੇਤ 36 ਜ਼ਖਮੀ
Sunday, Nov 29, 2020 - 06:02 PM (IST)
ਕਾਬੁਲ (ਭਾਸ਼ਾ): ਅਫਗਾਨਿਸਤਾਨ ਵਿਚ ਇਕ ਮਿਲਟਰੀ ਅੱਡੇ ਅਤੇ ਇਕ ਸੂਬਾਈ ਪਰੀਸ਼ਦ ਦੇ ਪ੍ਰਮੁੱਖ ਨੂੰ ਨਿਸ਼ਾਨਾ ਬਣਾ ਕੇ ਐਤਵਾਰ ਨੂੰ ਦੋ ਵੱਖ-ਵੱਖ ਫਿਦਾਈਨ ਧਮਾਕੇ ਕੀਤੇ ਗਏ। ਇਹਨਾਂ ਹਮਲਿਆਂ ਵਿਚ 31 ਸੁਰੱਖਿਆ ਕਰਮੀਆਂ ਸਮੇਤ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ। ਉੱਥੇ 36 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਪੂਰਬੀ ਗਜਨੀ ਸੂਬੇ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਵਿਸਫੋਟਕਾਂ ਨਾਲ ਭਰੀ ਮਿਲਟਰੀ ਗੱਡੀ ਨੂੰ ਮਿਲਟਰੀ ਕਮਾਂਡੋ ਅੱਡੇ 'ਤੇ ਲੈ ਗਿਆ ਅਤੇ ਉਸ ਵਿਚ ਧਮਾਕਾ ਕਰ ਦਿੱਤਾ। ਇਸ ਹਮਲੇ ਵਿਚ 31 ਸੈਨਿਕਾਂ ਦੀ ਮੌਤ ਹੋ ਗਈ ਜਦਕਿ 24 ਹੋਰ ਜ਼ਖਮੀ ਹੋ ਗਏ। ਹਮਲੇ ਦੇ ਬਾਅਦ ਸੁਰੱਖਿਆ ਕਰਮੀਆਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਜ਼ਖਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ। ਕਈ ਜਵਾਨਾਂ ਦੀ ਹਾਲਤ ਗੰਭੀਰ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਇਕ ਸਾਲ 'ਚ 23 ਬੱਚਿਆਂ ਦਾ 'ਪਿਤ' ਬਣਿਆ ਨੌਜਵਾਨ, ਹੋਵੇਗੀ ਜਾਂਚ
ਦੱਖਣੀ ਅਫਗਾਨਿਸਤਾਨ ਵਿਚ ਅਧਿਕਾਰੀਆ ਨੇ ਦੱਸਿਆ ਕਿ ਜੁਬਲ ਵਿਚ ਆਤਮਘਾਤੀ ਹਮਲਾਵਰ ਨੇ ਇਕ ਕਾਰ ਦੇ ਜ਼ਰੀਏ ਸੂਬਾਈ ਪਰੀਸ਼ਦ ਦੇ ਪ੍ਰਮੁੱਖ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ ਬੱਚਿਆ ਸਮੇਤ 12 ਹੋਰ ਜ਼ਖਮੀ ਹੋ ਗਏ। ਸੂਬਾਈ ਪਰੀਸ਼ਦ ਦੇ ਪ੍ਰਮੁੱਖ ਐਤਵਾਰ ਨੂੰ ਹੋਏ ਹਮਲੇ ਵਿਚ ਬਚ ਗਏ ਹਨ ਅਤੇ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹਨਾਂ ਹਮਲਿਆਂ ਦੀ ਤੁਰੰਤ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ।