ਅਫਗਾਨਿਸਤਾਨ : ਕੋਰੋਨਾ ਆਫ਼ਤ ਦਰਮਿਆਨ ਕਾਬੁਲ ਸਮੇਤ 16 ਸੂਬਿਆਂ ’ਚ ਸਕੂਲ ਕੀਤੇ ਬੰਦ

Saturday, May 29, 2021 - 05:25 PM (IST)

ਅਫਗਾਨਿਸਤਾਨ : ਕੋਰੋਨਾ ਆਫ਼ਤ ਦਰਮਿਆਨ ਕਾਬੁਲ ਸਮੇਤ 16 ਸੂਬਿਆਂ ’ਚ ਸਕੂਲ ਕੀਤੇ ਬੰਦ

ਕਾਬੁਲ  (ਏ.ਪੀ.)-ਅਫਗਾਨਿਸਤਾਨ ਦੇ ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਵਧ ਰਹੇ ਮਾਮਲਿਆਂ ਕਾਰਨ ਦੇਸ਼ ਦੀ ਰਾਜਧਾਨੀ ਅਤੇ 16 ਸੂਬਿਆਂ ’ਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਸਕੂਲ ਨੂੰ ਸ਼ਨੀਵਾਰ ਤੋਂ ਘੱਟ ਤੋਂ ਘੱਟ ਦੋ ਹਫ਼ਤਿਆਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਹੈ। ਦੇਸ਼ ’ਚ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸ਼ੁੱਕਰਵਾਰ ਨੂੰ 977 ਲੋਕਾਂ ’ਚ ਲਾਗ ਦੀ ਪੁਸ਼ਟੀ ਹੋਈ ਅਤੇ 18 ਲੋਕਾਂ ਦੀ ਮੌਤ ਹੋ ਗਈ।

ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਕਾਬੁਲ ਦੇ ਸਨ। ਮੰਤਰਾਲੇ ਨੇ ਕਿਹਾ ਕਿ 6,00,000 ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਮਿਲੀ ਹੈ। ਇਨ੍ਹਾਂ ’ਚ ਹਥਿਆਰਬੰਦ ਬਲਾਂ ਦੇ ਜਵਾਨ ਸ਼ਾਮਲ ਨਹੀਂ ਹਨ। ਟੀਕਿਆਂ ਦੀ ਘਾਟ ਕਾਰਨ ਟੀਕਾਕਰਨ ਮੁਹਿੰਮਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਉਨ੍ਹਾਂ ਲੋਕਾਂ ਲਈ ਟੀਕੇ ਬਚਾਏ ਗਏ ਹਨ, ਜਿਨ੍ਹਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ।
 


author

Manoj

Content Editor

Related News