ਅਫਗਾਨਿਸਤਾਨ ''ਚ ਇਮਰਾਨ ਖਿਲਾਫ ਸੜਕਾਂ ''ਤੇ ਪ੍ਰਦਰਸ਼ਨ, ਕਿਹਾ-ਪਾਕਿਸਤਾਨ ਅੱਤਵਾਦ ਦਾ ਜਨਕ
Saturday, Nov 21, 2020 - 11:20 PM (IST)
ਕਾਬੁਲ,(ਏ. ਐੱਨ. ਆਈ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਫਗਾਨਿਸਤਾਨ ਯਾਤਰਾ ਦੌਰਾਨ ਕਾਬੁਲ ਦੀਆਂ ਸੜਕਾਂ 'ਤੇ ਜੰਮਕੇ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਬੈਨਰ ਅਤੇ ਪੋਸਟਰ ਸਨ, ਜਿਨ੍ਹਾਂ 'ਤੇ ਲਿਖਿਆ ਸੀ, ਪਾਕਿਸਤਾਨ ਅੱਤਵਾਦ ਦਾ ਜਨਕ, ਸਪਾਂਸਰ ਅਤੇ ਬਰਾਮਦਕਾਰ ਹੈ। ਪਾਕਿਸਤਾਨ ਹਿੰਸਾ ਫੈਲਾਉਣਾ ਬੰਦ ਕਰੋ। ਪ੍ਰਦਰਸ਼ਨ ਕਾਬੁਲ 'ਚ ਹੀ ਨਹੀਂ ਦੱਖਣ-ਪੱਛਮ ਪਾਕਟੀਆ ਅਤੇ ਖੋਸਟ ਸੂਬੇ 'ਚ ਵੀ ਹੋ ਰਹੇ ਹਨ। ਅਫਗਨੀ ਨਾਗਰਿਕਾਂ ਦਾ ਕਹਿਣਾ ਹੈ ਕਿ ਪਾਕਿ ਦਾ ਦੋਹਰਾ ਚਰਿੱਤਰ ਹੈ ਅਤੇ ਇਮਰਾਨ ਇਥੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਦਾ ਢੋਂਗ ਕਰ ਰਹੇ ਹਨ ਹਨ।
ਇਹ ਵੀ ਪੜ੍ਹੋ : ਯੂ. ਕੇ-ਕੈਨੇਡਾ ਮੌਜੂਦਾ ਯੂਰਪੀ ਸੰਘ ਦੀਆਂ ਸ਼ਰਤਾਂ 'ਤੇ ਵਪਾਰ ਜਾਰੀ ਰੱਖਣ ਲਈ ਸਹਿਮਤ
ਦੱਸਣਯੋਗ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਕੁੱਝ ਮੰਤਰੀਆਂ ਦੇ ਨਾਲ ਅਫਗਾਨਿਸਤਾਨ ਦੌਰੇ 'ਤੇ ਹਨ। ਅਫਗਾਨ ਦੇ ਲੋਕ ਮੰਨਦੇ ਹਨ ਕਿ ਉਨ੍ਹਾਂ ਦੇ ਦੇਸ਼ 'ਚ ਹੋਣ ਵਾਲੀਆਂ ਅੱਤਵਾਦੀ ਗਤੀਵਿਧੀਆਂ 'ਚ ਪਾਕਿਸਤਾਨ ਦਾ ਹੱਥ ਹੈ। ਇਸ ਲਈ ਉਹ ਇਮਰਾਨ ਦੀ ਯਾਤਰਾ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਇਥੇ ਸ਼ਾਂਤੀ ਦਾ ਢੌਂਗ ਕਰਨ ਲਈ ਆਏ ਹਨ।