ਅਫਗਾਨਿਸਤਾਨ ''ਚ ਬੰਬ ਧਮਾਕਾ, 8 ਲੋਕਾਂ ਦੀ ਮੌਤ

11/04/2019 3:18:30 PM

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੇ ਉੱਤਰ ਵਿਚ ਸਥਿਤ ਬਗਲਾਨ ਸੂਬੇ ਵਿਚ ਸੋਮਵਾਰ ਨੂੰ ਇਕ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ 8 ਨਾਗਰਿਕਾਂ ਦੀ ਮੌਤ ਹੋ ਗਈ। ਸੂਬਾਈ ਪੁਲਸ ਦੇ ਪ੍ਰਮੁੱਖ ਜਾਵੇਦ ਬਸ਼ਾਰਤ ਨੇ ਦੱਸਿਆ ਕਿ ਬਗਲਾਨ ਦੀ ਰਾਜਧਾਨੀ ਪੁਲੀ ਖੁਮਰੀ ਦੇ ਬਾਹਰ ਡੰਡ ਸ਼ਾਹਬੁਦੀਨ ਖੇਤਰ ਵਿਚ ਹੋਏ ਇਸ ਧਮਾਕੇ ਵਿਚ 6 ਲੋਕ ਜ਼ਖਮੀ ਵੀ ਹੋਏ ਹਨ। ਬਸ਼ਾਰਤ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਹਨ। 

ਇਸ ਹਮਲੇ ਦੀ ਜ਼ਿੰਮੇਵਾਰੀ ਫਿਲਹਾਲ ਕਿਸੇ ਸਮੂਹ ਨੇ ਨਹੀਂ ਲਈ ਹੈ। ਪਰ ਜਿਹੜੇ ਖੇਤਰ ਵਿਚ ਧਮਾਕਾ ਹੋਇਆ ਹੈ ਉਹ ਤਾਲਿਬਾਨ ਦੇ ਕਬਜ਼ੇ ਵਾਲਾ ਹੈ। ਗੌਰਤਲਬ ਹੈ ਕਿ ਇਸ ਸੂਬੇ 'ਤੇ ਤਾਲਿਬਾਨ ਦਾ ਕੰਟਰੋਲ ਹੈ ਅਤੇ ਉਹ ਪੁਲੀ ਖੁਮਰੀ ਅਤੇ ਇਸ ਦੇ ਨੇੜਲੇ ਖੇਤਰ ਵਿਚ ਅਫਗਾਨ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।


Vandana

Content Editor

Related News