ਅਫਗਾਨਿਸਤਾਨ : ਬੰਬ ਧਮਾਕੇ ''ਚ ਚੋਣ ਲੜ ਰਹੇ ਉਮੀਦਵਾਰ ਸਮੇਤ 3 ਮਰੇ ਤੇ 7 ਜ਼ਖਮੀ

Wednesday, Oct 17, 2018 - 12:34 PM (IST)

ਅਫਗਾਨਿਸਤਾਨ : ਬੰਬ ਧਮਾਕੇ ''ਚ ਚੋਣ ਲੜ ਰਹੇ ਉਮੀਦਵਾਰ ਸਮੇਤ 3 ਮਰੇ ਤੇ 7 ਜ਼ਖਮੀ

ਕਾਬੁਲ (ਬਿਊਰੋ)— ਅਫਗਾਨਿਸਤਾਨ ਵਿਚ ਬੁੱਧਵਾਰ ਨੂੰ ਇਕ ਬੰਬ ਧਮਾਕਾ ਹੋਇਆ। ਇਸ ਬੰਬ ਧਮਾਕੇ ਨੇ ਚੋਣ ਲੜ ਰਹੇ ਇਕ ਉਮੀਦਵਾਰ ਸਮੇਤ 3 ਲੋਕਾਂ ਦੀ ਜਾਨ ਲੈ ਲਈ। ਅੰਦਰੂਨੀ ਮਾਮਲਿਆਂ ਦੇ ਮੰਤਰੀ ਵਾਈਸ ਅਹਿਮਦ ਬਰਮਾਕ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 3 ਲੋਕਾਂ ਦੀ ਅੱਜ ਸਵੇਰੇ ਇਕ ਬੰਬ ਧਮਾਕੇ ਵਿਚ ਮੌਤ ਹੋ ਗਈ। ਇਸ ਹਮਲੇ ਵਿਚ 7 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।

 

ਲਸ਼ਕਰਗਹਿ ਵਿਚ ਹੋਏ ਇਸ ਧਮਾਕੇ ਵਿਚ ਚੋਣ ਲੜ ਰਹੇ ਉਮੀਦਵਾਰ ਜ਼ਬਰ ਰੇਹਮਾਨ ਦੀ ਮੌਤ ਹੋ ਗਈ ਅਤੇ ਉਸ ਨਾਲ ਦੋ ਹੋਰ ਲੋਕ ਵੀ ਮਾਰੇ ਗਏ। ਇਸ ਧਮਾਕੇ ਵਿਚ ਜ਼ਖਮੀ ਹੋਏ 7 ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।


Related News