ਤਾਲਿਬਾਨ ਨੇ 6 ਅਫਗਾਨ ਪੱਤਰਕਾਰ ਕੀਤੇ ਰਿਹਾਅ

Sunday, Sep 08, 2019 - 02:19 PM (IST)

ਤਾਲਿਬਾਨ ਨੇ 6 ਅਫਗਾਨ ਪੱਤਰਕਾਰ ਕੀਤੇ ਰਿਹਾਅ

ਕਾਬੁਲ (ਏਜੰਸੀ)— ਇਕ ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨ ਨੇ ਐਤਵਾਰ ਨੂੰ ਅਗਵਾ ਕੀਤੇ ਗਏ 6 ਅਫਗਾਨ ਪੱਤਰਕਾਰਾਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ ਪੱਤਰਕਾਰਾਂ ਨੂੰ ਦੋ ਦਿਨ ਪਹਿਲਾਂ ਪਕਤਿਕਾ ਸੂਬੇ ਦੇ ਇਕ ਹਾਈਵੇਅ ਤੋਂ ਅਗਵਾ ਕਰ ਲਿਆ ਗਿਆ ਸੀ। ਪਕਤਿਕਾ ਪੁਲਸ ਦੇ ਇਕ ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਅਗਵਾ ਕੀਤੇ ਗਏ ਪੱਤਰਕਾਰਾਂ ਨੂੰ ਅੱਜ ਸਵੇਰੇ 9 ਵਜੇ ਦੇ ਕਰੀਬ ਤਾਲਿਬਾਨ ਲੜਾਕਿਆਂ ਨੇ ਰਿਹਾਅ ਕਰ ਦਿੱਤਾ।'' 

ਉਨ੍ਹਾਂ ਨੇ ਦੱਸਿਆ ਕਿ ਤਾਲਿਬਾਨ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਅਫਗਾਨ ਸਰਕਾਰ ਨਾਲ ਸਹਿਯੋਗ ਕਰਨ ਦਾ ਦੋਸ਼ ਲਗਾਉਂਦਿਆਂ ਅਗਵਾ ਕੀਤਾ ਸੀ। ਪਕਤਿਕਾ ਵਿਚ ਵੱਖ-ਵੱਖ ਮੀਡੀਆ ਆਊਟਲੇਟਸ ਲਈ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਗੁਆਂਢੀ ਰਾਜ ਪਖਰੀਆ ਸੂਬੇ ਇਕ ਕਾਰਜਸ਼ਾਲਾ ਵਿਚ ਜਾਂਦੇ ਸਮੇਂ ਇਕ ਹਾਈਵੇਅ ਤੋਂ ਅਗਵਾ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ,''ਸਾਰੇ ਪੱਤਰਕਾਰ ਸੁਰੱਖਿਅਤ ਹਨ ਅਤੇ ਆਪਣੇ ਘਰਾਂ ਲਈ ਰਵਾਨਾ ਹੋ ਗਏ ਹਨ।''


author

Vandana

Content Editor

Related News