ਅਫਗਾਨਿਸਤਾਨ ''ਚ ਹੜ੍ਹ ਦਾ ਕਹਿਰ, ਗਈ 13 ਲੋਕਾਂ ਦੀ ਜਾਨ
Saturday, May 25, 2019 - 07:36 PM (IST)

ਕਾਬੁਲ— ਪੱਛਮੀ ਅਫਗਾਨਿਸਤਾਨ ਦੇ ਘੋਰ ਸੂਬੇ 'ਚ ਭਾਰੀ ਮੀਂਹ ਤੇ ਹੜ੍ਹ ਕਰਕੇ ਪਿਛਲੇ ਦੋ ਦਿਨਾਂ 'ਚ 13 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ ਜ਼ਿਆਦਾ ਘਰ ਨੁਕਸਾਨੇ ਗਏ। ਸੂਬਾਈ ਗਵਰਨਰ ਗੁਲਾਮ ਨਾਜ਼ੀਰ ਕਾਜ਼ੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਗਵਰਨਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਹੜ੍ਹ ਨੇ ਸੂਬਾਈ ਰਾਜਧਾਨੀ ਫਿਰੋਜ਼ ਕੌਹ ਤੇ ਗੁਆਂਢੀ ਜ਼ਿਲਿਆਂ ਟੋਲਕ ਤੇ ਸ਼ਾਹਰਕ 'ਚ ਭਾਰੀ ਤਬਾਹੀ ਮਚਾਈ। ਇਸ ਕਾਰਨ 100 ਤੋਂ ਜ਼ਿਆਦਾ ਘਰ ਨੁਕਸਾਨੇ ਗਏ। ਸੂਬਾਈ ਗਵਰਨਰ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਹਾਇਤਾ ਏਜੰਸੀਆਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ।