ਬਿਊਟੀ ਸੈਲੂਨ ’ਤੇ ਪਾਬੰਦੀ ਖ਼ਿਲਾਫ਼ ਅਫਗਾਨ ਔਰਤਾਂ ਸੜਕਾਂ ’ਤੇ ਉਤਰੀਆਂ, ਤਾਲਿਬਾਨ ਨੇ ਹਵਾ ’ਚ ਚਲਾਈਆਂ ਗੋਲੀਆਂ

07/20/2023 3:07:03 PM

ਕਾਬੁਲ (ਭਾਸ਼ਾ)- ਤਾਲਿਬਾਨ ਵੱਲੋਂ ਦੇਸ਼ ਭਰ ਵਿਚ ਬਿਊਟੀ ਸੈਲੂਨ ਬੰਦ ਕਰਨ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਦਰਜਨਾਂ ਅਫਗਾਨ ਔਰਤਾਂ ਨੇ ਪਾਬੰਦੀ ਦਾ ਵਿਰੋਧ ਕੀਤਾ। ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀ ਔਰਤਾਂ ’ਤੇ ਜਲ ਤੋਪਾਂ, ਸਟੇਨ ਗਨ ਦੀ ਵਰਤੋਂ ਕੀਤੀ ਅਤੇ ਹਵਾ ਵਿਚ ਗੋਲੀਆਂ ਚਲਾਈਆਂ। ‘ਸਟੇਨ ਗਨ’ ਇਕ ਅਜਿਹਾ ਹਥਿਆਰ ਹੈ ਜਿਸ ਨਾਲ ਕਿਸੇ ਪੀੜਤ ਨੂੰ ਹਾਈ ਵੋਲਟੇਜ ਬਿਜਲੀ ਦਾ ਝਟਕਾ ਦੇ ਕੇ ਅਸਥਾਈ ਤੌਰ ’ਤੇ ਅਸਮਰੱਥ ਕਰ ਦਿੱਤਾ ਜਾਂਦਾ ਹੈ। ਤਾਲਿਬਾਨ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਉਹ ਅਫਗਾਨਿਸਤਾਨ ਵਿਚ ਸਾਰੇ ਸੈਲੂਨਾਂ ਨੂੰ ਆਪਣੇ ਕਾਰੋਬਾਰ ਅਤੇ ਦੁਕਾਨਾਂ ਬੰਦ ਕਰਨ ਲਈ ਇਕ ਮਹੀਨੇ ਦਾ ਸਮਾਂ ਦੇ ਰਹੇ ਹਨ। ਇਸ ਹੁਕਮ ਦੇ ਮਹਿਲਾ ਉਦਮੀਆਂ ’ਤੇ ਪੈਣ ਵਾਲੇ ਪ੍ਰਭਾਵ ਸਬੰਧੀ ਕੌਮਾਂਤਰੀ ਅਧਿਕਾਰੀਆਂ ਨੇ ਚਿੰਤਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ: 'ਗਲੋਬਲ ਸਟੂਡੈਂਟ ਪ੍ਰਾਈਜ਼' ਦੀ ਸੂਚੀ 'ਚ ਸ਼ਾਮਲ ਹੋਏ ਪੰਜਾਬ ਦੇ 2 ਵਿਦਿਆਰਥੀ, ਮਿਲਣਗੇ 1-1 ਲੱਖ ਅਮਰੀਕੀ ਡਾਲਰ

ਤਾਲਿਬਾਨ ਦਾ ਕਹਿਣਾ ਹੈ ਕਿ ਉਹ ਸੈਲੂਨ ਨੂੰ ਗੈਰ-ਕਾਨੂੰਨੀ ਐਲਾਨ ਕਰ ਰਹੇ ਹਨ, ਕਿਉਂਕਿ ਉਹ ਕਥਿਤ ਤੌਰ ’ਤੇ ਇਸਲਾਮ ਵਲੋਂ ਵਰਜਿਤ ਸੇਵਾਵਾਂ ਪ੍ਰਦਾਨ ਕਰਦੇ ਹਨ ਅਤੇ ਵਿਆਹ ਦੌਰਾਨ ਲਾੜੇ ਦੇ ਪਰਿਵਾਰਾਂ ਲਈ ਆਰਥਿਕ ਮੁਸ਼ਕਲਾਂ ਪੈਦਾ ਕਰਦੇ ਹਨ। ਇਹ ਹੁਕਮ ਤਾਲਿਬਾਨ ਨੇਤਾ ਹਿਬਤੁਲਾਹ ਅਖੁੰਦਜਾਦਾ ਵਲੋਂ ਆਇਆ ਹੈ। ਇਹ ਅਫਗਾਨ ਔਰਤਾਂ ਅਤੇ ਕੁੜੀਆਂ ਨੂੰ ਸਿੱਖਿਆ, ਜਨਤਕ ਸਥਾਨਾਂ ਅਤੇ ਜ਼ਿਆਦਾਤਰ ਕਿਸਮਾਂ ਦੇ ਰੁਜ਼ਗਾਰ 'ਤੇ ਪਾਬੰਦੀ ਲਗਾਉਣ ਦੇ ਆਦੇਸ਼ਾਂ ਤੋਂ ਬਾਅਦ ਉਨ੍ਹਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ 'ਤੇ ਤਾਜ਼ਾ ਰੋਕ ਹੈ।

ਇਹ ਵੀ ਪੜ੍ਹੋ: 7 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਨੇ ਵਧਾਇਆ ਮਾਣ, ਬ੍ਰਿਟੇਨ 'ਚ 'Points of Light Award' ਨਾਲ ਸਨਮਾਨਿਤ

ਤਾਲਿਬਾਨ ਦੇ ਹੁਕਮਾਂ ਦੇ ਜਨਤਕ ਵਿਰੋਧ ਦੇ ਇਕ ਦੁਰਲੱਭ ਸੰਕੇਤ ਵਿਚ, ਦਰਜਨਾਂ ਬਿਊਟੀਸ਼ੀਅਨ ਅਤੇ ਮੇਕਅੱਪ ਕਲਾਕਾਰ ਪਾਬੰਦੀ ਦਾ ਵਿਰੋਧ ਕਰਨ ਲਈ ਰਾਜਧਾਨੀ ਕਾਬੁਲ ਵਿਚ ਇਕੱਠੇ ਹੋਏ। ਇੱਕ ਪ੍ਰਦਰਸ਼ਨਕਾਰੀ ਜਿਸ ਨੇ ਆਪਣੀ ਪਛਾਣ ਫਰਜ਼ਾਨਾ ਵਜੋਂ ਦੱਸੀ, ਨੇ ਕਿਹਾ, “ਅਸੀਂ ਇੱਥੇ ਨਿਆਂ ਲਈ ਇਕੱਠੇ ਆਏ ਹਾਂ। ਅਸੀਂ ਕੰਮ, ਭੋਜਨ ਅਤੇ ਆਜ਼ਾਦੀ ਚਾਹੁੰਦੇ ਹਾਂ।" ਤਾਲਿਬਾਨ ਨੇ ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਖਿੰਡਾਉਣ ਲਈ ਆਪਣੀਆਂ ਰਾਈਫਲਾਂ ਨਾਲ ਹਵਾ ਵਿਚ ਗੋਲੀਬਾਰੀ ਕੀਤੀ।

ਇਹ ਵੀ ਪੜ੍ਹੋ: ਕ੍ਰਿਕਟਰ ਭੱਜੀ ਨੇ ਧੁੱਸੀ ਬੰਨ੍ਹ ਦਾ ਕੀਤਾ ਦੌਰਾ ਤੇ ਚੁੱਕੇ ਬੋਰੇ, ਕਿਹਾ- ਹੜ੍ਹਾਂ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News