ਅਫ਼ਗਾਨ ਬੀਬੀਆਂ ਦਾ ਦਰਦ; ਰੋਂਦੇ ਹੋਏ ਕਿਹਾ- ‘ਸਾਨੂੰ ਅੰਦਰ ਆਉਣ ਦਿਓ, ਤਾਲਿਬਾਨ ਮਾਰ ਦੇਣਗੇ’

08/19/2021 5:05:44 PM

ਕਾਬੁਲ— ਅਫ਼ਗਾਨਿਸਤਾਨ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਦੇ ਕਬਜ਼ੇ ਮਗਰੋਂ ਇੱਥੋਂ ਦੇ ਕੀ ਹਾਲਾਤ ਹਨ, ਇਹ ਕਿਸੇ ਤੋਂ ਲੁਕੇ ਨਹੀਂ ਹਨ। ਭਾਵੇਂ ਹੀ ਤਾਲਿਬਾਨ ਆਖ ਰਿਹਾ ਹੈ ਕਿ ਉਹ ਇੱਥੇ ਸ਼ਾਂਤੀ ਅਤੇ ਲੋਕਾਂ ਦੇ ਹਿੱਤਾਂ ਲਈ ਕੰਮ ਕਰੇਗਾ ਪਰ ਉਸ ਦੇ ਦਾਅਵੇ ਖੋਖਲੇ ਸਾਬਤ ਹੋਏ ਅਤੇ ਸੱਚਾਈ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਦਰਅਸਲ ਜਦੋਂ ਤਾਲਿਬਾਨ ਨੇ ਕਾਬੁਲ ’ਤੇ ਕਬਜ਼ਾ ਕਰ ਲਿਆ ਤਾਂ ਇੱਥੋਂ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਦੌੜ ਗਏ, ਜਿਸ ਤੋਂ ਬਾਅਦ ਤਾਲਿਬਾਨ ਸੱਤਾ ’ਤੇ ਕਾਬਜ਼ ਹੋ ਗਿਆ। ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨ ਜਨਤਾ ਨੂੰ ਤਾਲਿਬਾਨ ’ਤੇ ਭਰੋਸਾ ਨਹੀਂ ਹੈ। ਲੋਕ ਅਫ਼ਗਾਨਿਸਤਾਨ ਨੂੰ ਛੱਡ ਕੇ ਜਾਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ:  ਅਫਗਾਨੀ ਮਹਿਲਾ ਮੇਅਰ ਦਾ ਦਰਦ, ਕਿਹਾ- ਮੈਂ ਉਡੀਕ ਰਹੀ ਹਾਂ, ਤਾਲਿਬਾਨੀ ਆਉਣ ਅਤੇ ਸਾਨੂੰ ਮਾਰ ਦੇਣ

 

PunjabKesari

ਇਸ ਦੀ ਇਕ ਤਸਵੀਰ ਕਾਬੁਲ ਹਵਾਈ ਅੱਡੇ ’ਤੇ ਵੇਖਣ ਨੂੰ ਮਿਲੀ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਵਾਈ ਜਹਾਜ਼ਾਂ ਦੀ ਉਡੀਕ ਵਿਚ ਹਨ, ਤਾਂ ਕਿ ਛੇਤੀ ਤੋਂ ਛੇਤੀ ਇਸ ਦੇਸ਼ ਨੂੰ ਛੱਡ ਕੇ ਜਾ ਸਕਣ। ਉੱਥੇ ਹੀ ਦਿਲ ਨੂੰ ਝੰਜੋੜ ਦੇਣ ਵਾਲੀ ਇਕ ਤਸਵੀਰ ਸਾਹਮਣੇ ਆਈ ਹੈ। ਹਵਾਈ ਅੱਡੇ ਦੇ ਬਾਹਰ ਅਫ਼ਗਾਨ ਬੀਬੀਆਂ ਹਵਾਈ ਅੱਡੇ ਅੰਦਰ ਦਾਖ਼ਲ ਹੋਣ ਲਈ ਅਮਰੀਕੀ ਫ਼ੌਜੀਆਂ ਨੂੰ ਗੁਹਾਰ ਲਾ ਰਹੀਆਂ ਹਨ। ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ’ਤੇ ਅਮਰੀਕੀ ਫ਼ੌਜੀਆਂ ਨੇ ਬੈਰੀਕੇਡਿੰਗ ਕੀਤੀ ਹੋਈ ਹੈ, ਤਾਂ ਕਿ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਉੱਥੋਂ ਕੱਢ ਸਕੇ। ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਕੁਝ ਅਫ਼ਗਾਨੀ ਬੀਬੀਆਂ ਹਵਾਈ ਅੱਡੇ ਦੇ ਅੰਦਰ ਆਉਣ ਦੀ ਗੁਹਾਰ ਲਾ ਰਹੀਆਂ ਹਨ।

ਇਹ ਵੀ ਪੜ੍ਹੋ: ਤਾਲਿਬਾਨ ਦਾ ਖੌਫ, ਅਫਗਾਨ ਮਾਵਾਂ ਨੇ ਬ੍ਰਿਟਿਸ਼ ਫੌਜ ਵੱਲ ਕੰਡਿਆਲੀ ਤਾਰ ਉੱਤੋਂ ਸੁੱਟ ਦਿੱਤੇ ਆਪਣੇ ਬੱਚੇ

 

ਇਕ ਬੀਬੀ ਰੋਂਦੇ ਹੋਏ ਆਖ ਰਹੀ ਹੈ ਕਿ ਹੈਲਪ ਪਲੀਜ਼.. ਹੈਲਪ, ਤਾਲਿਬਾਨ ਆ ਰਹੇ ਹਨ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਅਮਰੀਕੀ ਫੌਜੀਆਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਪਰ ਅਮਰੀਕੀ ਜਾਂ ਹੋਰ ਦੇਸ਼ ਦੀਆਂ ਫ਼ੌਜਾਂ ਨੇ ਸਭ ਤੋਂ ਪਹਿਲਾਂ ਆਪਣੇ ਨਾਗਰਿਕਾਂ ਦੀ ਮਦਦ ਕਰ ਰਹੀ ਹੈ। ਦਰਅਸਲ ਅਫ਼ਗਾਨਿਸਤਾਨੀ ਬੀਬੀਆਂ ਨੂੰ ਡਰ ਹੈ ਕਿ ਜੇਕਰ ਉਹ ਇੱਥੇ ਰੁਕੀਆਂ ਤਾਂ ਉਨ੍ਹਾਂ ਨੂੰ ਤਾਲਿਬਾਨ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਵੇਗਾ। 

ਇਹ ਵੀ ਪੜ੍ਹੋ: ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਭੱਜੇ ਅਸ਼ਰਫ ਗਨੀ ਨੇ ਦਿੱਤੀ ਸਫ਼ਾਈ, ਕਿਹਾ-ਪਾਉਣ ਨੂੰ ਬਚੇ ਸਿਰਫ਼ ਇਕ ਜੋੜੀ ਕੱਪੜੇ


Tanu

Content Editor

Related News