ਅਮਰੀਕਾ ਦੇ ਫੋਰਟ ਬਲਿਸ ਬੇਸ ''ਤੇ ਅਫ਼ਗਾਨ ਸ਼ਰਨਾਰਥੀਆਂ ਨੇ ਮਹਿਲਾ ਸੈਨਿਕ ਨਾਲ ਕੀਤੀ ਕੁੱਟਮਾਰ

09/25/2021 10:01:34 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਨਿਊ ਮੈਕਸੀਕੋ ’ਚ ਫੋਰਟ ਬਲਿਸ ਵਿਖੇ ਇੱਕ ਮਹਿਲਾ ਸੈਨਿਕ ਵੱਲੋਂ ਉਸ ਨਾਲ ਕੁਝ ਪੁਰਸ਼ ਅਫ਼ਗਾਨ ਸ਼ਰਨਾਰਥੀਆਂ ਦੇ ਇਕ ਸਮੂਹ ਵੱਲੋਂ ਕੁੱਟਮਾਰ ਕਰਨ ਦੀ ਰਿਪੋਰਟ ਕੀਤੀ ਗਈ ਹੈ, ਜਿਸ ਦੀ ਐੱਫ. ਬੀ. ਆਈ. ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਸ ਦੇ ਇਕ ਲੈਫਟੀਨੈਂਟ ਕਰਨਲ ਨੇ ਦੱਸਿਆ ਕਿ ਇਸ ਮਹਿਲਾ ਸੈਨਿਕ ਦੇ ਅਨੁਸਾਰ ਉਸ ’ਤੇ 19 ਸਤੰਬਰ ਨੂੰ ਬੇਸ ਦੇ ਡੋਨਾ ਅਨਾ ਕੰਪਲੈਕਸ ’ਚ ਇਕ ਛੋਟੇ ਅਫ਼ਗਾਨੀ ਸ਼ਰਨਾਰਥੀ ਸਮੂਹ ਵੱਲੋਂ ਹਮਲਾ ਕੀਤਾ ਗਿਆ ਸੀ।

ਕਰਨਲ ਅਨੁਸਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਕੇਸ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕੋਲ ਭੇਜਿਆ ਗਿਆ ਹੈ। ਡੋਨਾ ਅਨਾ ਕੰਪਲੈਕਸ, ਜੋ ਨਿਊ ਮੈਕਸੀਕੋ ਸਰਹੱਦ ਦੇ ਪਾਰ ਟੈਕਸਸ ਦੇ ਏਲ ਪਾਸੋ ’ਚ ਫੋਰਟ ਬਲਿਸ ’ਚ ਹੈ, ਨੂੰ ਫਾਇਰਿੰਗ ਰੇਂਜ ਵਜੋਂ ਵਰਤਿਆ ਜਾਂਦਾ ਹੈ ਅਤੇ ਹੁਣ ਇਸ ਨੂੰ ਸ਼ਰਨਾਰਥੀਆਂ ਲਈ ਇਕ ਵਿਸ਼ਾਲ, ਏਅਰ ਕੰਡੀਸ਼ਨਡ ਟੈਂਟ ਸਿਟੀ ’ਚ ਬਦਲਿਆ ਗਿਆ ਹੈ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਤਕਰੀਬਨ 10,000 ਬੇਘਰ ਸ਼ਰਨਾਰਥੀ ਇਸ ਸੁਵਿਧਾ ’ਚ ਰਹਿ ਰਹੇ ਹਨ ਅਤੇ ਉਹ ਅਗਲੀ ਕਾਰਵਾਈ ਤੱਕ ਇਸ ਬੇਸ ’ਚ ਰਹਿਣਗੇ।


Manoj

Content Editor

Related News