ਅਬੂਧਾਬੀ ''ਚ ਹੈ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ, UAE ਸਰਕਾਰ ਨੇ ਦਿੱਤੀ ਜਾਣਕਾਰੀ

Wednesday, Aug 18, 2021 - 08:01 PM (IST)

ਅਬੂਧਾਬੀ ''ਚ ਹੈ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ, UAE ਸਰਕਾਰ ਨੇ ਦਿੱਤੀ ਜਾਣਕਾਰੀ

ਕਾਬੁਲ-ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਜਮਾ ਲਿਆ ਹੈ। ਇਸ ਦਰਮਿਆਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਇਸ ਵੇਲੇ ਅਬੂਧਾਬੀ 'ਚ ਮੌਜੂਦ ਹਨ। ਯੂ.ਏ.ਈ. ਸਰਕਾਰ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਗਨੀ ਨੂੰ ਸ਼ਰਨ ਦੇਣ ਦੀ ਗੱਲ ਕਬੂਲ ਕੀਤੀ ਹੈ। ਯੂ.ਏ.ਈ. ਸਰਕਾਰ ਨੇ ਮਨੁੱਖੀ ਆਧਾਰ 'ਤੇ ਉਨ੍ਹਾਂ ਨੂੰ ਸ਼ਰਨ ਦੇਣ ਦੀ ਗੱਲ ਕੀਤੀ ਹੈ।

ਇਹ ਵੀ ਪੜ੍ਹੋ : ਡੈਲਟਾ ਵੇਰੀਐਂਟ ਕੋਵਿਡ-19 ਰੋਕੂ ਟੀਕਾਕਰਨ ਤੋਂ ਪੈਦਾ ਹੋਈ ਐਂਟੀਬਾਡੀ ਤੋਂ ਬਚ ਨਿਕਲਣ 'ਚ ਸਮਰੱਥ ਨਹੀਂ

ਅਫਗਾਨਿਸਤਾਨ 'ਚ ਵਿਗੜੇ ਹਾਲਾਤ ਦਰਮਿਆਨ ਭਾਰਤ ਸਮੇਤ ਕਈ ਦੇਸ਼ਾਂ ਦਾ ਉਥੋਂ ਆਪਣੇ ਲੋਕਾਂ ਨੂੰ ਕੱਢਣਾ ਜਾਰੀ ਹੈ। ਭਾਰਤ ਨੇ ਬੀਤੇ ਕਈ ਲੋਕਾਂ ਨੂੰ ਕੱਢਣਾ, ਅਗੇ ਵੀ ਇਹ ਮਿਸ਼ਨ ਜਾਰੀ ਰਹੇਗਾ। ਦੂਜੀ ਪਾਸੇ ਤਾਲਿਬਾਨ ਨੇ ਪ੍ਰੈੱਸ ਕਾਨਫਰੰਸ ਕਰ ਦੁਨੀਆ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਮਾਨਤਾ ਦਿੱਤਾ ਜਾਵੇ।

ਇਹ ਵੀ ਪੜ੍ਹੋ :ਅਮਰੀਕਾ 'ਚ ਸਿਰਫ ਇਨ੍ਹਾਂ ਲੋਕਾਂ ਨੂੰ ਹੀ ਦਿੱਤੀ ਜਾਵੇਗੀ ਵੈਕਸੀਨ ਦੀ ਤੀਸਰੀ ਖੁਰਾਕ


author

Karan Kumar

Content Editor

Related News