ਅਫਗਾਨ ਪੌਪ ਸਟਾਰ ਆਰਿਅਨਾ ਸਈਦ ਨੇ ਸੰਕਟ ਲਈ ਪਾਕਿ ਨੂੰ ਠਹਿਰਾਇਆ ਜ਼ਿੰਮੇਵਾਰ, ਭਾਰਤ ਨੂੰ ਦੱਸਿਆ ‘ਸੱਚਾ ਮਿੱਤਰ’

Wednesday, Aug 25, 2021 - 10:10 PM (IST)

ਅਫਗਾਨ ਪੌਪ ਸਟਾਰ ਆਰਿਅਨਾ ਸਈਦ ਨੇ ਸੰਕਟ ਲਈ ਪਾਕਿ ਨੂੰ ਠਹਿਰਾਇਆ ਜ਼ਿੰਮੇਵਾਰ, ਭਾਰਤ ਨੂੰ ਦੱਸਿਆ ‘ਸੱਚਾ ਮਿੱਤਰ’

ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ਸੰਕਟ ਦੀ ਚਰਚਾ ਪੂਰੀ ਦੁਨੀਆ ’ਚ ਹੋ ਰਹੀ ਹੈ। ਅਫਗਾਨਿਸਤਾਨ ਤੇ ਤਾਲਿਬਾਨ ਵਿਚਾਲੇ ਸੰਕਟ ਦਰਮਿਆਨ ਵੱਡੀਆਂ ਸ਼ਖਸੀਅਤਾਂ ਦੋਸ਼ ਲਾ ਰਹੀਆਂ ਹਨ ਅਤੇ ਬੇਗੁਨਾਹਾਂ ਸਾਹਮਣੇ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਅਪੀਲ ਕਰ ਰਹੀਆਂ ਹਨ। ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਤੋਂ ਬਚਣ ਵਾਲੀ ਅਫਗਾਨ ਮਸ਼ਹੂਰ ਪੌਪ ਸਟਾਰ ਆਰਿਅਨਾ ਸਈਦ ਨੇ ਅੱਤਵਾਦੀ ਸੰਗਠਨ ਨੂੰ ਸ਼ਕਤੀ ਦੇਣ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਕਿਸਤਾਨ ਦੀ ਆਲੋਚਨਾ ਕਰਨ ਵਾਲੀ ਅਦਾਕਾਰਾ ਨੇ ਮੌਜੂਦਾ ਸੰਕਟ ਦੌਰਾਨ ਅਫਗਾਨਾਂ ਦੀ ਮਦਦ ਕਰਨ ਲਈ ਭਾਰਤ ਦਾ ਧੰਨਵਾਦ ਪ੍ਰਗਟ ਕੀਤਾ। 

ਇਹ ਵੀ ਪੜ੍ਹੋ : ਮਹਿਲਾ ਪੱਤਰਕਾਰ ਨੇ ਕੀਤਾ ਖੁਲਾਸਾ, ਕਿਹਾ-ਤਾਲਿਬਾਨ ਲੜਕੀਆਂ ਦੇ ਘਰ-ਘਰ ਜਾ ਕੇ ਕਰ ਰਿਹੈ ਸਮੂਹਿਕ ਜਬਰ-ਜ਼ਿਨਾਹ

ਪੌਪ ਸਟਾਰ ਸਈਦ ਨੇ ਕਿਹਾ, ‘‘ਮੈਂ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਂਦੀ ਹਾਂ। ਸਾਲਾਂ ਤੋਂ ਅਸੀਂ ਵੀਡੀਓ ਦੇਖੇ ਹਨ, ਸਬੂਤ ਦੇਖੇ ਹਨ ਕਿ ਪਾਕਿਸਤਾਨ ਤਾਲਿਬਾਨ ਨੂੰ ਮਜ਼ਬੂਤ ​​ਕਰਨ ਦੇ ਪਿੱਛੇ ਹੈ।’’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਤਾਲਿਬਾਨ ਅੱਤਵਾਦੀਆਂ ਨੂੰ ਪਾਕਿਸਤਾਨ ਵੱਲੋਂ ਨਿਰਦੇਸ਼ ਅਤੇ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਟਿਕਾਣੇ ਪਾਕਿਸਤਾਨ ’ਚ ਹਨ, ਜਿੱਥੇ ਉਹ ਸਿਖਲਾਈ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਸਭ ਤੋਂ ਪਹਿਲਾਂ ਆਪਣੇ ਫੰਡਾਂ ’ਚ ਕਟੌਤੀ ਕਰੇਗਾ ਅਤੇ ਪਾਕਿਸਤਾਨ ਨੂੰ ਤਾਲਿਬਾਨ ਨੂੰ ਫੰਡ ਦੇਣ ਲਈ ਫੰਡ ਦੀ ਪੇਸ਼ਕਸ਼ ਨਹੀਂ ਕਰੇਗਾ।’’

ਇਸ ਦੌਰਾਨ ਉਨ੍ਹਾਂ ਨੇ ਭਾਰਤ ਸਰਕਾਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਾਰਤ ਨੂੰ ‘ਸੱਚਾ ਮਿੱਤਰ’ ਕਿਹਾ। ਉਨ੍ਹਾਂ ਨੇ ਭਾਰਤ ਪ੍ਰਤੀ ਹਮੇਸ਼ਾ ਚੰਗੇ ਰਹਿਣ ਲਈ ਆਪਣੇ ਦੇਸ਼ ਵੱਲੋਂ ਧੰਨਵਾਦ ਪ੍ਰਗਟ ਕੀਤਾ। ਉਹ ਮਹਿਸੂਸ ਕਰਦੀ ਹੈ ਕਿ ਇੰਨੀ ਮੁਸ਼ਕਿਲ ਅਤੇ ਦਿਲ ਦਹਿਲਾਉਣ ਵਾਲੀ ਸਥਿਤੀ ’ਚ ਭਾਰਤ ਆਪਣੇ ਲੋਕਾਂ, ਇਥੋਂ ਤੱਕ ਕਿ ਸ਼ਰਨਾਰਥੀਆਂ ਲਈ ਵੀ ਬਹੁਤ ਮਦਦਗਾਰ ਅਤੇ ਦਿਆਲੂ ਰਿਹਾ ਹੈ। ਉਨ੍ਹਾਂ ਕਿਹਾ, “ਸਾਲਾਂ ਤੋਂ ਸਾਨੂੰ ਇਹ ਅਹਿਸਾਸ ਹੋਇਆ ਹੈ ਕਿ ਸਾਡੇ ਗੁਆਂਢ ’ਚ ਸਿਰਫ ਇੱਕ ਚੰਗਾ ਦੋਸਤ ਭਾਰਤ ਹੈ।’’


author

Manoj

Content Editor

Related News