ਅਫਗਾਨ ਪੁਲਸ ਨੇ 20 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ

Thursday, Nov 07, 2024 - 05:53 PM (IST)

ਕਾਬੁਲ (ਯੂ.ਐੱਨ.ਆਈ.) ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਦੋ ਵੱਖ-ਵੱਖ ਬਿਆਨ ਜਾਰੀ ਕੀਤੇ। ਆਪਣੇ ਬਿਆਨਾਂ ਵਿਚ ਮੰਤਰਾਲੇ ਨੇ ਦੱਸਿਆ ਕਿ ਅਫਗਾਨ ਦੀ ਕਾਊਂਟਰ-ਨਾਰਕੋਟਿਕ ਪੁਲਸ ਨੇ 21 ਡਰੱਗ ਪ੍ਰੋਸੈਸਿੰਗ ਲੈਬਾਂ ਨੂੰ ਤਬਾਹ ਕਰ ਦਿੱਤਾ ਅਤੇ ਅਫਗਾਨਿਸਤਾਨ ਦੇ 34 ਸੂਬਿਆਂ ਵਿਚੋਂ 8 ਵਿਚ ਨਸ਼ੀਲੇ ਪਦਾਰਥਾਂ ਦੇ ਨਾਜਾਇਜ਼ ਕਾਰੋਬਾਰ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ 20 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-....ਤਾਂ ਡੋਨਾਲਡ ਟਰੰਪ ਨਹੀਂ ਜੇਡੀ ਵੈਂਸ ਬਣਨਗੇ ਰਾਸ਼ਟਰਪਤੀ

ਬਿਆਨ ਵਿਚ ਕਿਹਾ ਗਿਆ ਕਿ ਨਸ਼ੀਲੇ ਪਦਾਰਥ ਵਿਰੋਧੀ ਪੁਲਸ ਦੀਆਂ ਯੂਨਿਟਾਂ ਨੇ ਪੱਛਮੀ ਘੋਰ ਸੂਬੇ ਦੀ ਰਾਜਧਾਨੀ ਫਿਰੋਜ਼ ਕੋਹ ਸ਼ਹਿਰ ਦੇ ਬਾਹਰਵਾਰ ਵੱਖ-ਵੱਖ ਮੁਹਿੰਮਾਂ ਚਲਾਈਆਂ ਅਤੇ 21 ਡਰੱਗ ਪ੍ਰੋਸੈਸਿੰਗ ਲੈਬਾਂ ਨੂੰ ਖੋਜਿਆ ਅਤੇ ਨਸ਼ਟ ਕੀਤਾ। ਬਿਆਨ ਅਨੁਸਾਰ ਨਸ਼ੀਲੇ ਪਦਾਰਥ ਵਿਰੋਧੀ ਕਾਰਵਾਈਆਂ ਦੌਰਾਨ ਵੱਡੀ ਮਾਤਰਾ ਵਿੱਚ ਨਾਜਾਇਜ਼ ਨਸ਼ੀਲੇ ਪਦਾਰਥ ਅਤੇ ਹੈਰੋਇਨ ਬਣਾਉਣ ਵਿੱਚ ਵਰਤੇ ਜਾਂਦੇ ਸਾਜ਼ੋ-ਸਾਮਾਨ ਨੂੰ ਵੀ ਜ਼ਬਤ ਕੀਤਾ ਗਿਆ। ਮੰਤਰਾਲੇ ਨੇ ਇਕ ਹੋਰ ਬਿਆਨ 'ਚ ਕਿਹਾ ਕਿ ਇਸ ਦੌਰਾਨ ਪੁਲਸ ਨੇ ਹੇਰਾਤ, ਨੰਗਰਹਾਰ, ਗਜ਼ਨੀ, ਸਮਾਗਨ, ਪਰਵਾਨ, ਸਰੀ ਪੁਲ ਅਤੇ ਫਰਾਹ ਸੂਬਿਆਂ 'ਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਵਿਕਰੀ ਅਤੇ ਖਰੀਦਦਾਰੀ 'ਚ ਸ਼ਾਮਲ ਹੋਣ ਦੇ ਦੋਸ਼ 'ਚ 20 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News