ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਆਰਥਿਕ ਖੇਤਰਾਂ ’ਚ ਬਦਲ ਦੇਵੇਗੀ ਅਫ਼ਗਾਨ ਸਰਕਾਰ

Sunday, Feb 19, 2023 - 10:42 PM (IST)

ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਆਰਥਿਕ ਖੇਤਰਾਂ ’ਚ ਬਦਲ ਦੇਵੇਗੀ ਅਫ਼ਗਾਨ ਸਰਕਾਰ

ਕਾਬੁਲ (ਅਨਸ)-ਅਫ਼ਗਾਨਿਸਤਾਨ ਦੇ ਕਾਰਜਕਾਰੀ ਪ੍ਰਸ਼ਾਸਨ ਨੇ ਆਰਥਿਕ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਲਈ ਪਹਿਲਾਂ ਦੇ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਆਰਥਿਕ ਖੇਤਰਾਂ ’ਚ ਬਦਲਣ ਦਾ ਫ਼ੈਸਲਾ ਲਿਆ ਹੈ। ਸਰਕਾਰੀ ਸਮਾਚਾਰ ਏਜੰਸੀ ‘ਬਖਤਰ’ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਬਖਤਰ’ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਦੇ ਨਾਲ ਆਰਥਿਕ ਕਮਿਸ਼ਨ ਦੀ ਬੈਠਕ ’ਚ ਇਹ ਫ਼ੈਸਲਾ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ : 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਰੇ ਬੋਲੇ ਸਿੱਖਿਆ ਮੰਤਰੀ ਬੈਂਸ, ਕਹੀਆਂ ਅਹਿਮ ਗੱਲਾਂ

ਪਾਇਲਟ ਪ੍ਰਾਜੈਕਟ ਕਾਬੁਲ ਅਤੇ ਬਲਖ ਨਾਲ ਦੇਸ਼ ਦੇ ਹੋਰ ਹਿੱਸਿਆਂ ’ਚ ਸ਼ੁਰੂ ਹੋਵੇਗk। ਆਰਥਿਕ ਖੇਤਰ ’ਚ ਤਬਦੀਲ ਹੋਣ ਤੋਂ ਬਾਅਦ ਫੌਜੀ ਟਿਕਾਣਿਆਂ ਨੂੰ ਹੌਲੀ-ਹੌਲੀ ਵਪਾਰਕ ਅਤੇ ਉਦਯੋਗ ਮੰਤਰਾਲਾ ਨੂੰ ਸੌਂਪ ਦਿੱਤਾ ਜਾਵੇਗਾ। ਅਮਰੀਕਾ ਅਤੇ ਉਸ ਦੇ ਸਾਥੀਆਂ ਨੇ ਅਗਸਤ 2021 ’ਚ ਅਫਗਾਨਿਸਤਾਨ ’ਚੋਂ ਫੌਜੀਆਂ ਨੂੰ ਹਟਾ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਫੌਜੀ ਟਿਕਾਣਿਆਂ ’ਤੇ ਅਫਗਾਨਿਸਤਾਨ ਦਾ ਕਬਜ਼ਾ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ


author

Manoj

Content Editor

Related News