ਅਫਗਾਨਿਸਤਾਨ ਜਾਣਗੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ, ਅਸ਼ਰਫ ਗਨੀ ਨਾਲ ਕਰਨਗੇ ਮੁਲਾਕਾਤ
Saturday, Sep 15, 2018 - 10:27 AM (IST)

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸ਼ਨੀਵਾਰ ਨੂੰ ਅਫਗਾਨਿਸਤਾਨ ਦੀ ਯਾਤਰਾ 'ਤੇ ਜਾਣਗੇ, ਜਿੱਥੇ ਉਹ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮੁਲਾਕਾਤ ਕਰਨਗੇ। ਪਾਕਿਸਤਾਨ ਦੀ ਨਵੀਂ ਸਰਕਾਰ ਵਿਚ ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਕੁਰੈਸ਼ੀ ਦੀ ਇਹ ਪਹਿਲੀ ਅਫਗਾਨਿਸਤਾਨ ਯਾਤਰਾ ਹੈ।
ਪਾਕਿਸਤਾਨੀ ਅਖਬਾਰ 'ਡਾਨ' ਨੇ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਦੇ ਹਵਾਲੇ ਨਾਲ ਰਿਪੋਰਟ ਵਿਚ ਦੱਸਿਆ ਕਿ ਕੁਰੈਸ਼ੀ ਦੀ ਅਫਗਾਨਿਸਤਾਨ ਯਾਤਰਾ ਦਾ ਮੁੱਖ ਉਦੇਸ਼ ਦੋਹਾਂ ਦੇਸ਼ਾਂ ਦਰਮਿਆਨ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤੀ ਦੇਣਾ ਹੈ। ਅਫਗਾਨ ਵਿਦੇਸ਼ ਮੰਤਰੀ ਸਲਾਹੁਦੀਨ ਨੇ ਬੀਤੀ 3 ਸਤੰਬਰ ਨੂੰ ਕੁਰੈਸ਼ੀ ਨੂੰ ਵਿਦੇਸ਼ ਮੰਤਰਾਲੇ ਸੰਭਾਲਣ 'ਤੇ ਵਧਾਈ ਦਿੱਤੀ ਸੀ ਅਤੇ ਉਨ੍ਹਾਂ ਨੂੰ ਅਫਗਾਨਿਸਤਾਨ ਆਉਣ ਦਾ ਸੱਦਾ ਦਿੱਤਾ ਸੀ।