ਅਫਗਾਨਿਸਤਾਨ ਦੀ ਰਾਸ਼ਟਰੀ ਟੀਮ ਦਾ ਫੁੱਟਬਾਲਰ ਸੀ US ਜਹਾਜ਼ ਤੋਂ ਡਿੱਗਣ ਵਾਲਾ ਜਾਕੀ ਅਨਵਾਰੀ
Friday, Aug 20, 2021 - 02:16 AM (IST)
ਕਾਬੁਲ - ਅਫਗਾਨਿਸਤਾਨ ਦੇ ਰਾਸ਼ਟਰੀ ਫੁੱਟਬਾਲਰ ਜਾਕੀ ਅਨਵਾਰੀ ਦੀ ਸੋਮਵਾਰ ਨੂੰ ਅਮਰੀਕੀ ਜਹਾਜ਼ ਤੋਂ ਕਾਬੁਲ ਏਅਰਪੋਰਟ 'ਤੇ ਡਿੱਗ ਕੇ ਮੌਤ ਹੋ ਗਈ। ਇਹ ਜਾਣਕਾਰੀ ਅਫਗਾਨ ਨਿਊਜ਼ ਏਜੰਸੀ ਅਨਿਆਨਾ ਨੇ ਦਿੱਤੀ। ਸਮਾਚਾਰ ਏਜੰਸੀ ਮੁਤਾਬਕ, ਜਾਕੀ ਦੀ ਅਮਰੀਕੀ ਏਅਰਫੋਰਸ ਦੇ ਜਹਾਜ਼ ਬੋਇੰਗ ਸੀ-17 ਤੋਂ ਡਿੱਗ ਕੇ ਮੌਤ ਹੋਈ। ਅਫਗਾਨਿਸਤਾਨ ਦੇ ਜਨਰਲ ਡਾਇਰੈਕਟੋਰੇਟ ਫਾਰ ਸਪੋਰਟਸ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਨਾਲ ਸਾਰੇ ਹਥਿਆਰ ਸੌਦੇ ਰੱਦ
ਤਾਲਿਬਾਨ ਨੇ 16 ਅਗਸਤ ਨੂੰ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਪੂਰੇ ਦੇਸ਼ ਵਿੱਚ ਭਾਜੜ ਦਾ ਮਾਹੌਲ ਹੈ। ਤਾਲਿਬਾਨ ਦੇ ਡਰੋਂ ਅਫਗਾਨਿਸਤਾਨ ਦੇ ਹਜ਼ਾਰਾਂ ਨਾਗਰਿਕ ਦੇਸ਼ ਛੱਡਣਾ ਚਾਹੁੰਦੇ ਹਨ। ਐਤਵਾਰ ਤੋਂ ਹੀ ਵੱਡੀ ਗਿਣਤੀ ਵਿੱਚ ਲੋਕ ਕਾਬੁਲ ਏਅਰਪੋਰਟ 'ਤੇ ਜਮਾਂ ਹਨ। ਇਨ੍ਹਾਂ ਵਿਚੋਂ ਇੱਕ ਜਾਕੀ ਵੀ ਸਨ।
ਇਹ ਵੀ ਪੜ੍ਹੋ - ਕੁਝ ਘੰਟਿਆਂ 'ਚ ਵਾਅਦੇ ਤੋਂ ਪਲਟ ਗਿਆ ਤਾਲਿਬਾਨ, ਮਹਿਲਾ ਐਂਕਰ ਨੂੰ ਸਟੂਡੀਓ 'ਚ ਵੜਨ ਤੋਂ ਰੋਕਿਆ
ਤਿੰਨ ਲੋਕਾਂ ਦੀ ਜਹਾਜ਼ ਤੋਂ ਡਿੱਗ ਕੇ ਹੋਈ ਸੀ ਮੌਤ
ਕਾਬੁਲ ਏਅਰਪੋਰਟ 'ਤੇ ਸੋਮਵਾਰ ਨੂੰ ਜਹਾਜ਼ ਵਿੱਚ ਸਵਾਰ ਹੋਣ ਲਈ ਭਾਜੜ ਮਚੀ ਸੀ। ਇੱਥੇ ਦੇਸ਼ ਛੱਡਣ ਲਈ ਕਈ ਲੋਕ ਜਹਾਜ਼ ਦੇ ਪਹੀਏ 'ਤੇ ਵੀ ਬੈਠ ਗਏ ਸਨ। ਕੁੱਝ ਲੋਕਾਂ ਨੂੰ ਜਹਾਜ਼ ਦੇ ਉੱਤੇ ਵੀ ਵੇਖਿਆ ਗਿਆ ਸੀ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਪਹੀਏ 'ਤੇ ਬੈਠੇ ਤਿੰਨ ਲੋਕਾਂ ਦੀ ਡਿੱਗ ਕੇ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਜਾਕੀ ਵੀ ਸ਼ਾਮਲ ਸੀ।
ਜਾਕੀ ਉਨ੍ਹਾਂ ਹਜ਼ਾਰਾਂ ਅਫਗਾਨਾਂ ਵਿੱਚੋਂ ਇੱਕ ਸੀ, ਜੋ ਸੋਮਵਾਰ ਨੂੰ ਹਾਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ ਸਨ। ਤਾਂਕਿ ਤਾਲਿਬਾਨ ਦੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਕਬਜ਼ੇ ਤੋਂ ਬਾਅਦ ਉਹ ਦੇਸ਼ ਛੱਡ ਸਕਣ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।