ਅਫਗਾਨਿਸਤਾਨ ਦੇ ਨਾਗਰਿਕਾਂ ਨੇ ਬਾਈਡੇਨ ਦੇ ਆਦੇਸ਼ ਦੇ ਵਿਰੋਧ ''ਚ ਕੀਤਾ ਪ੍ਰਦਰਸ਼ਨ

Sunday, Feb 13, 2022 - 02:03 AM (IST)

ਕਾਬੁਲ-ਅਫਗਾਨਿਸਤਾਨ ਦੀ ਰਾਜਧਾਨੀ 'ਚ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਉਸ ਹੁਕਮ ਦੀ ਨਿੰਦਾ ਕੀਤੀ ਹੈ ਜਿਸ 'ਚ ਕਿਹਾ ਗਿਆ ਹੈ ਕਿ ਅਮਰੀਕਾ 'ਚ ਅਫਗਾਨਿਸਤਾਨ ਦੀ ਜਾਇਦਾਦ ਤੋਂ ਅਮਰੀਕਾ 'ਚ 9/11 ਹਮਲੇ ਦੇ ਪੀੜਤ ਪਰਿਵਾਰਾਂ ਲਈ 3.5 ਅਰਬ ਡਾਲਰ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ : ਭਾਰਤ ਨੂੰ ਚੀਨ ਤੋਂ 'ਬਹੁਤ ਮਹੱਤਵਪੂਰਨ ਚੁਣੌਤੀਆਂ' ਦਾ ਸਾਹਮਣਾ ਕਰਨਾ ਪੈ ਰਿਹੈ : ਵ੍ਹਾਈਟ ਹਾਊਸ

ਕਾਬੁਲ 'ਚ ਈਦਗਾਹ ਮਸਜਿਦ ਦੇ ਬਾਹਰ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਤੋਂ ਅਫਗਾਨਿਸਤਾਨ 'ਚ 20 ਸਾਲਾਂ ਦੀ ਜੰਗ 'ਚ ਮਾਰੇ ਗਏ ਲੱਖਾਂ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਇਕ ਆਦੇਸ਼ 'ਤੇ ਦਸਤਖਤ ਕੀਤੇ, ਜਿਸ ਨਾਲ ਅਮਰੀਕਾ 'ਚ ਜ਼ਬਤ ਸੱਤ ਅਰਬ ਡਾਲਰ ਦੀ ਅਫਗਾਨ ਜਾਇਦਾਦ ਨੂੰ ਹੁਣ ਮੁਕਤ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਦੋ ਹਿੱਸਿਆਂ 'ਚ ਵੰਡਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨਾਲ ਇਕ ਦਿਨ 'ਚ ਹੋਈਆਂ 8 ਮੌਤਾਂ ਤੇ 444 ਮਾਮਲੇ ਆਏ ਸਾਹਮਣੇ

ਪੈਸਿਆਂ ਦਾ ਇਕ ਹਿੱਸਾ ਗਰੀਬੀ ਪ੍ਰਭਾਵਿਤ ਅਫਗਾਨਿਸਤਾਨ ਲਈ ਮਨੁੱਖੀ ਸਹਾਇਤਾ ਅਤੇ ਇਕ ਹਿੱਸਾ 11 ਸਤੰਬਰ ਦੇ ਪੀੜਤਾਂ ਦੀ ਮਦਦ ਲਈ ਦਿੱਤਾ ਜਾਵੇਗਾ। ਅਫਗਾਨਿਸਤਾਨ ਦੀ ਅਮਰੀਕੀ ਸਮਰਥਿਤ ਸਾਬਕਾ ਸਰਕਾਰ ਦੇ ਵਿੱਤੀ ਸਲਾਹਕਾਰ ਰਹਿ ਚੁੱਕੇ ਤੋਰੇਕ ਫਰਹਾਦੀ ਨੇ ਅਫਗਾਨ ਸੈਂਟਰਲ ਬੈਂਕ ਦੇ ਭੰਡਾਰ ਦਾ ਪ੍ਰਬੰਧਨ ਕਰ ਰਹੇ ਸੰਯੁਕਤ ਰਾਸ਼ਟਰ 'ਤੇ ਸਵਾਲ ਚੁੱਕਿਆ।

ਇਹ ਵੀ ਪੜ੍ਹੋ : ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ONGC ਦੇ ਮੁਨਾਫੇ ’ਚ ਆਇਆ ਕਈ ਗੁਣਾ ਉਛਾਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News