ਅਫਗਾਨਿਸਤਾਨ ਦੀ ਪਹਿਲੀ ਮਹਿਲਾ ਫਿਲਮ ਡਾਇਰੈਕਟਰ ਨੂੰ ਬਦਮਾਸ਼ਾਂ ਨੇ ਗੋਲੀਆਂ ਨਾਲ ਭੁੰਨਿਆ

08/27/2020 10:59:42 PM

ਕਾਬੁਲ : ਅਫਗਾਨਿਸਤਾਨ ਦੀ ਪਹਿਲੀ ਫਿਲਮ ਡਾਇਰੈਕਟਰ ਸਬਾ ਸਹਰ ਨੂੰ ਅਣਪਛਾਤੇ ਬੰਦੂਕਧਾਰੀ ਬਦਮਾਸ਼ਾਂ ਨੇ ਸਬਾ ਨੂੰ ਚਾਰ ਗੋਲੀਆਂ ਮਾਰ ਦਿੱਤੀਆਂ। ਚੰਗੀ ਖ਼ਬਰ ਇਹ ਹੈ ਕਿ ਸਬਾ ਅਜੇ ਜਿੰਦਗੀ ਅਤੇ ਮੌਤ ਦੇ ਖ਼ਤਰੇ ਤੋਂ ਬਾਹਰ ਆ ਗਈ ਹਨ। ਸਬਾ ਇੱਕ ਪ੍ਰਮੁੱਖ ਮਹਿਲਾ ਅਫਗਾਨ ਫਿਲਮ ਨਿਰਦੇਸ਼ਕ ਅਤੇ ਐਕਟਰੇਸ ਹਨ। ਉਹ ਅਫਗਾਨਿਸਤਾਨ ਪੁਲਸ 'ਚ ਇੱਕ ਸੀਨੀਅਰ ਅਧਿਕਾਰੀ ਹਨ। ਸਬਾ ਸਹਰ ਆਪਣੇ ਪਤੀ ਨਾਲ ਬੁੱਧਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਕਾਰ ਡਰਾਇਵ ਕਰਕੇ ਕਿਤੇ ਜਾ ਰਹੀ ਸੀ। 

ਸਬਾ ਤਾਲਿਬਾਨੀ ਸੰਗਠਨ ਦੀ ਆਲੋਚਕ ਹੈ
ਸਬਾ 44 ਸਾਲਾਂ ਦੀ ਹਨ ਅਤੇ ਉਹ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਨਿਰਦੇਸ਼ਕ ਹਨ। ਸਬਾ ਨੇ ਕਈ ਡਾਕਿਊਮੈਂਟਰੀ ਅਤੇ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਸਬਾ ਤਾਲਿਬਾਨੀ ਸੰਗਠਨ ਦੀਆਂ ਗਤੀਵਿਧੀਆਂ ਦੀ ਆਲੋਚਕ ਰਹੀ ਹਨ। ਉਹ ਸਾਮਾਜਿਕ ਅਤੇ ਰਾਜਨੀਤਕ ਸੰਸਥਾਵਾਂ 'ਚ ਰੂੜ੍ਹੀਵਾਦੀ ਦੀ ਪ੍ਰਮੁੱਖ ਭੂਮਿਕਾ ਦੀ ਵੀ ਆਲੋਚਕ ਰਹੀ ਹਨ।

ਤਿੰਨ ਬੰਦੂਕਧਾਰੀਆਂ ਨੇ ਕੀਤਾ ਉਨ੍ਹਾਂ 'ਤੇ ਹਮਲਾ
ਬੁੱਧਵਾਰ ਨੂੰ ਉਨ੍ਹਾਂ ਦੀ ਗੱਡੀ 'ਤੇ ਤਿੰਨ ਬੰਦੂਕ​ਧਾਰੀਆਂ ਨੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਦੇ ਸਮੇਂ ਉਨ੍ਹਾਂ ਦੇ ਨਾਲ ਦੋ ਬਾਡੀਗਾਰਡ ਮੌਜੂਦ ਸਨ। ਸਬਾ ਦਾ ਇੱਕ ਬੱਚਾ ਅਤੇ ਉਨ੍ਹਾਂ ਦਾ ਡਰਾਇਵਰ ਵੀ ਉਨ੍ਹਾਂ ਨਾਲ ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

20 ਘੰਟੇ ਕੋਮਾ 'ਚ ਰਹਿਣ ਤੋਂ ਬਾਅਦ ਹੁਣ ਖਤਰੇ ਤੋਂ ਬਾਹਰ
ਸਬਾ ਦੇ ਪਤੀ ਇਮਾਲ ਜਾਕੀ ਨੇ ਕਿਹਾ ਕਿ ਉਹ ਪਿਛਲੇ 20 ਘੰਟਿਆਂ ਤੋਂ ਕੋਮਾ 'ਚ ਹਨ। ਉਨ੍ਹਾਂ ਨੂੰ ਢਿੱਡ 'ਚ ਚਾਰ ਗੋਲੀਆਂ ਲੱਗੀਆਂ ਹਨ। ਹਾਲਾਂਕਿ ਹੁਣ ਉਹ ਖਤਰੇ ਤੋਂ ਬਾਹਰ ਹਨ। ਸਬਾ ਨੇ ਪੁਲਸ ਵਿਭਾਗ 'ਚ 10 ਸਾਲ ਤੋਂ ਜ਼ਿਆਦਾ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਅਤੇ ਹਾਲ ਹੀ 'ਚ ਉਨ੍ਹਾਂ ਨੂੰ ਵਿਸ਼ੇਸ਼ ਪੁਲਸ ਫੋਰਸ 'ਚ ਜੈਂਡਰ ਨਾਲ ਜੁੜੇ ਮਾਮਲਿਆਂ ਨੂੰ ਦੇਖਣ ਲਈ ਉਪ ਪ੍ਰਮੁੱਖ ਬਣਾਇਆ ਗਿਆ ਹੈ। ਪੁਲਸ ਵਿਭਾਗ ਦੇ ਇੱਕ ਬੁਲਾਰਾ ਦੇ ਅਨੁਸਾਰ ਬੰਦੂਕਧਾਰੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਸ ਘਟਨਾ ਦੀ ਪੜਤਾਲ ਪੁਲਸ ਅਧਿਕਾਰੀ ਕਰ ਰਹੇ ਹਨ।


Inder Prajapati

Content Editor

Related News