ਅਫਗਾਨਿਸਤਾਨ 'ਚ ਧਮਾਕਾ, 40 ਲੋਕਾਂ ਦੀ ਮੌਤ ਤੇ 46 ਜ਼ਖਮੀ

Monday, Jul 13, 2020 - 05:44 PM (IST)

ਅਫਗਾਨਿਸਤਾਨ 'ਚ ਧਮਾਕਾ, 40 ਲੋਕਾਂ ਦੀ ਮੌਤ ਤੇ 46 ਜ਼ਖਮੀ

ਕਾਬੁਲ- ਅਫਗਾਨਿਸਤਾਨ ਦੇ ਉੱਤਰੀ ਸਮਨਗਨ ਸੂਬੇ ਵਿਚ ਰਾਸ਼ਟਰੀ ਸੁਰੱਖਿਆ ਡਾਇਰੈਕਟਰਜ਼ ਦੇ ਦਫਤਰ ਨੇੜੇ ਸੋਮਵਾਰ ਨੂੰ ਹੋਏ ਧਮਾਕੇ ਵਿਚ 40 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਹੋਰ 46 ਲੋਕ ਜ਼ਖਮੀ ਹੋ ਗਏ। 

ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਇਸ ਹਾਦਸੇ ਵਿਚ 40 ਤੋਂ ਵਧੇਰੇ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਸਮਨਗਨ ਦੇ ਗਵਰਨਰ ਦੇ ਬੁਲਾਰੇ ਮੁਹੰਮਦ ਸੇਦਿਕ ਅਜੀਜੀ ਨੇ ਦੱਸਿਆ ਕਿ ਕਈ ਅੱਤਵਾਦੀਆਂ ਦੇ ਐੱਨ. ਡੀ. ਐੱਸ. ਦਫਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਦਫਤਰ ਕੰਪੈਲਕਸ ਦੇ ਅੰਦਰ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ । ਅਜੀਜੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਾਰ ਬੰਬ ਧਮਾਕੇ ਦੇ ਬਾਅਦ ਗੋਲੀਬਾਰੀ ਸ਼ੁਰੂ ਹੋਈ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ 43 ਲੋਕ ਜ਼ਖਮੀ ਹੋਏ ਹਨ।  ਤਾਲਿਬਾਨੀ ਅੱਤਵਾਦੀਆਂ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ। 
 


author

Sanjeev

Content Editor

Related News