ਸਕੂਲ ਟੀਚਰ ਤੋਂ ਪੋਰਨ ਸਟਾਰ ਬਣੀ ਜੈਸਿਕਾ ਦੀ ਰਹੱਸਮਈ ਤਰੀਕੇ ਨਾਲ ਮੌਤ

Saturday, Sep 21, 2019 - 02:52 PM (IST)

ਸਕੂਲ ਟੀਚਰ ਤੋਂ ਪੋਰਨ ਸਟਾਰ ਬਣੀ ਜੈਸਿਕਾ ਦੀ ਰਹੱਸਮਈ ਤਰੀਕੇ ਨਾਲ ਮੌਤ

ਕੈਲੀਫੋਰਨੀਆ— ਪੋਰਨ ਫਿਲਮਾਂ ਦੀ ਸੁਪਰਸਟਾਰ ਜੈਸਿਕਾ ਜੇਮਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਜੈਸਿਕਾ ਅਡਲਟ ਫਿਲਮਾਂ ਤੋਂ ਇਲਾਵਾ 'ਵੀਡਸ ਇਜ਼ ਡੈਡ' ਸ਼ੋਅ 'ਚ ਵੀ ਨਜ਼ਰ ਆ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜੈਸਿਕਾ ਦੀ ਮੌਤ ਰਹੱਸਮਈ ਤਰੀਕੇ ਨਾਲ ਹੋਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਜੈਸਿਕਾ ਕੈਲੀਫੋਰਨੀਆ ਦੇ ਆਪਣੇ ਘਰ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ। ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। 'ਦ ਬਲਾਸਟ' 'ਚ ਛਪੀ ਖਬਰ ਦੇ ਮੁਤਾਬਕ ਜੈਸਿਕਾ ਦੀ ਉਨ੍ਹਾਂ ਦੇ ਪਤੀ ਨਾਲ ਬੀਤੇ ਕੁਝ ਦਿਨਾਂ ਤੋਂ ਗੱਲ ਨਹੀਂ ਹੋ ਸਕੀ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਮਿਲਣ ਘਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਜੈਸਿਕਾ ਬੇਹੋਸ਼ੀ ਦੀ ਹਾਲਤ 'ਚ ਜ਼ਮੀਨ 'ਤੇ ਪਈ ਸੀ।

ਜੈਸਿਕਾ ਪੋਰਨ ਇੰਡਸਟ੍ਰੀ 'ਚ ਬਹੁਤ ਚੰਗੇ ਪੱਧਰ 'ਤੇ ਸੀ। ਪੁਲਸ ਨੂੰ ਸ਼ੱਕ ਹੈ ਕਿ ਜੈਸਿਕਾ ਦੀ ਮੌਤ ਦਾ ਕਾਰਨ ਪੋਰਨ ਇੰਡਸਟ੍ਰੀ ਨਾਲ ਜੁੜਿਆ ਹੋ ਸਕਦਾ ਹੈ। ਜੈਸਿਕਾ ਦਾ ਜਨਮ ਅਲਾਸਕਾ ਦੇ ਐਂਕੋਰੇਜ 'ਚ ਹੋਇਆ ਸੀ। ਉਨ੍ਹਾਂ ਨੇ 2002 'ਚ ਅਡਲਟ ਇੰਡਸਟ੍ਰੀ 'ਚ ਆਪਣੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਉਹ ਸਕੂਲ ਟੀਚਰ ਸੀ। ਦੋ ਸਾਲ ਬਾਅਦ ਉਨ੍ਹਾਂ ਨੂੰ ਉਸ ਵੇਲੇ ਵੱਡਾ ਬ੍ਰੇਕ ਮਿਲਿਆ ਜਦੋਂ ਹਸਲਰ ਵੀਡੀਓ ਦੀ ਪਹਿਲੀ ਮਾਡਲ ਬਣ ਗਈ। ਇਸ ਤੋਂ ਬਾਅਦ ਉਹ 'ਹਸਲਰ ਹਨੀ ਆਫ ਦਾ ਏਅਰ' ਬਣੀ।

ਉਨ੍ਹਾਂ ਨੇ 2008 'ਚ ਖੁਦ ਦਾ ਪੋਰਨ ਸਟੂਡੀਓ ਸਪਿਜੂ ਖੋਲ੍ਹਿਆ। ਇਸ ਸਟਾਰ ਨੂੰ ਆਪਣੇ ਕੰਮ ਦੇ ਕਾਰਨ ਉਸ ਵੇਲੇ ਬਹੁਤ ਪਹਿਚਾਨ ਮਿਲੀ ਜਦੋਂ ਉਨ੍ਹਾਂ ਨੂੰ 2018 'ਚ ਅਡਲਟ ਵੀਡੀਓ ਨਿਊਜ਼ ਹਾਲ ਆਫ ਫੇਮ 'ਚ ਸ਼ਾਮਲ ਕੀਤਾ ਗਿਆ।


author

Baljit Singh

Content Editor

Related News