ਦੇਸ਼ ਦੇ ਨਾਂ ਰੂਸੀ ਰਾਸ਼ਟਰਪਤੀ ਪੁਤਿਨ ਦਾ ਸੰਬੋਧਨ, ਪੂਰਬੀ ਯੂਕ੍ਰੇਨ ਨੂੰ ਦਿੱਤੀ ਵੱਖਰੇ ਦੇਸ਼ ਦੀ ਮਾਨਤਾ

Tuesday, Feb 22, 2022 - 02:14 AM (IST)

ਮਾਸਕੋ- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸੋਮਵਾਰ ਅੱਧੀ ਰਾਤ ਤੋਂ ਬਾਅਦ ਰਾਸ਼ਟਰ ਦੇ ਨਾਂ ਸੰਬੋਧਨ 'ਚ ਵੱਡਾ ਐਲਾਨ ਕੀਤਾ। ਉਨ੍ਹਾਂ ਪੂਰਬੀ ਯੂਕ੍ਰੇਨ ਨੂੰ ਵੱਖਰੇ ਦੇਸ਼ ਦੀ ਮਾਨਤਾ ਦੇ ਦਿੱਤੀ ਤੇ ਇਸ ਸਬੰਧੀ ਆਰਡਰ ’ਤੇ ਦਸਤਖਤ ਵੀ ਕਰ ਦਿੱਤੇ। ਪੁਤਿਨ ਨੇ ਲੁਹਾਂਸਕ ਅਤੇ ਡੋਨੇਸਕ ਦੇ ਵਿਦਰੋਹੀਆਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਪੁਤਿਨ ਦੇ ਇਸ ਐਲਾਨ ਦੇ ਨਾਲ ਹੀ ਲੁਹਾਂਸਕ ਅਤੇ ਡੋਨੇਸਕ ਦੇ ਲੋਕਾਂ ਨੇ ਖੂਬ ਜਸ਼ਨ ਮਨਾਇਆ।

PunjabKesari

ਇਹ ਖ਼ਬਰ ਪੜ੍ਹੋ- IND v WI : ਵਿੰਡੀਜ਼ ਟੀਮ ਦੇ ਨਾਂ ਜੁੜੇ ਟੀ20 ਦੇ ਇਹ ਖਰਾਬ ਰਿਕਾਰਡ
ਧਿਆਨਯੋਗ ਹੈ ਕਿ ਲੁਹਾਂਸਕ ਅਤੇ ਡੋਨੇਸਕ ਪੂਰਬੀ ਯੂਕ੍ਰੇਨ 'ਚ ਹੀ ਹਨ। ਪੁਤਿਨ ਨੇ ਕਿਹਾ ਕਿ ਡੋਨਬਾਸ 'ਚ ਹਾਲਾਤ ਬਹੁਤ ਗੰਭੀਰ ਹਨ। ਉਨ੍ਹਾਂ ਕਿਹਾ ਕਿ ਡੋਨਬਾਸ ਰੂਸ ਦੇ ਇਤਿਹਾਸ ਨਾਲ ਜੁੜਿਆ ਇਲਾਕਾ ਹੈ। ਸਾਨੂੰ ਇਤਿਹਾਸ ਨੂੰ ਜਾਨਣਾ ਚਾਹੀਦਾ ਹੈ। ਯੂਕ੍ਰੇਨ ਸਾਡਾ ਪੁਰਾਣਾ ਸਾਥੀ ਹੈ। ਅਸੀਂ ਯੂਕ੍ਰੇਨ ਨੂੰ ਸਾਮਵਾਦ ਦੀ ਸੱਚਾਈ ਵਿਖਾਉਣ ਲਈ ਤਿਆਰ ਹਾਂ। ਰੂਸ ਦੀ ਸੰਸਦ ਕੋਲ ਸਾਰੇ ਅਧਿਕਾਰ ਹਨ।

ਇਹ ਖ਼ਬਰ ਪੜ੍ਹੋ- ਏਅਰਥਿੰਗਸ ਮਾਸਟਰਸ ਸ਼ਤਰੰਜ ਟੂਰਨਾਮੈਂਟ : ਡਿੰਗ ਲੀਰੇਨ ਦੇ ਨਾਂ ਰਿਹਾ ਪਹਿਲਾ ਦਿਨ
ਉਨ੍ਹਾਂ ਕਿਹਾ ਕਿ 1991 ਤੋਂ 2013 ਤਕ ਰੂਸ ਨੇ ਯੂਕ੍ਰੇਨ ਦੀ ਮਦਦ ਕੀਤੀ। ਸੋਵੀਅਤ ਸੰਘ ਦੇ ਸਾਰੇ ਰਾਜਾਂ ਨੂੰ ਆਜ਼ਾਦ ਹੋਣ ਦਾ ਅਧਿਕਾਰ ਹੈ। ਯੂਕ੍ਰੇਨ ਨੇ ਉੱਥੋਂ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਹੁਣ ਤਕ ਸਥਿਰ ਸਰਕਾਰ ਤਕ ਨਹੀਂ ਬਣ ਸਕੀ। ਆਧੁਨਿਕ ਯੂਕ੍ਰੇਨ ਨੂੰ ਰੂਸ ਨੇ ਹੀ ਬਣਾਇਆ ਹੈ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਜਲਦੀ ਹੀ ਦੇਸ਼ ਛੱਡ ਸਕਦੇ ਹਨ । ਪੁਤਿਨ ਨੇ ਕਿਹਾ ਕਿ ਯੂਕ੍ਰੇਨ ਦੇ ਕੋਲ ਪ੍ਰਮਾਣੂ ਬੰਬ ਹੈ। ਜੇਕਰ ਯੂਕ੍ਰੇਨ ਨੇ ਰੂਸ ’ਤੇ ਹਮਲਾ ਕੀਤਾ ਤਾਂ ਉਸਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਹਮੇਸ਼ਾ ਹੀ ਰੂਸ ਨੂੰ ਮਜ਼ਬੂਤ ਨਹੀਂ ਵੇਖਣਾ ਚਾਹੁੰਦਾ, ਇਸ ਲਈ ਹੀ ਉਹ ਯੂਕ੍ਰੇਨ ਨੂੰ ਭੜਕਾ ਰਿਹਾ ਹੈ ਅਤੇ ਉਸਦੀ ਹਥਿਆਰਾਂ ਨਾਲ ਮਦਦ ਕਰ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


Gurdeep Singh

Content Editor

Related News