ਪਾਕਿਸਤਾਨ ''ਚ ਰੰਗਮੰਚ ਅਦਾਕਾਰਾ ਦੀ ਗੋਲੀ ਮਾਰ ਕੇ ਹੱਤਿਆ

Monday, Oct 09, 2017 - 05:25 PM (IST)

ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕੁਝ ਅਣਜਾਣ ਬੰਦੂਕਧਾਰੀਆਂ ਨੇ ਸੋਮਵਾਰ ਨੂੰ ਇਕ ਪਾਕਿਸਤਾਨੀ ਰੰਗਮੰਚ ਅਦਾਕਾਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਦਾਕਾਰਾ ਦੇ ਪਰਿਵਾਰ ਦੇ ਇਕ ਮੈਂਬਰ ਨੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ 29 ਸਾਲਾ ਅਦਾਕਾਰਾ ਦੀ ਸੋਮਵਾਰ ਸਵੇਰੇ ਮੁਲਤਾਨ ਸ਼ਹਿਰ ਦੇ ਸ਼ਾਹ ਕਸਬੇ ਵਿਚ ਉਸ ਦੇ ਘਰ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 
ਮੁਲਤਾਨ ਸ਼ਹਿਰ ਲਾਹੌਰ ਤੋਂ ਕਰੀਬ 360 ਕਿਲੋਮੀਟਰ ਦੂਰ ਹੈ। ਅਦਾਕਾਰਾ ਦੇ ਭਰਾ ਸੈਫੁਰ ਰਹਿਮਾਨ ਨੇ ਪੁਲਸ ਨੂੰ ਦੱਸਿਆ ਕਿ ਕਿਸੇ ਨੇ ਉਸ ਦੀ ਭੈਣ (ਸ਼ਮੀਮ) ਨੂੰ ਕਿਸੇ ਨੇ ਘਰੋਂ ਬਾਹਰ ਬੁਲਾਇਆ ਸੀ। ਉਸ ਨੇ ਕਿਹਾ,''ਜਦੋਂ ਉਸ ਦੀ ਭੈਣ ਆਪਣੇ ਘਰ ਦੇ ਮੁੱਖ ਦਰਵਾਜੇ ਤੋਂ ਬਾਹਰ ਗਈ ਤਾਂ ਅਣਜਾਣ ਲੋਕਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।'' ਉਨ੍ਹਾਂ ਨੇ ਕਿਹਾ ਕਿ ਉਸ ਦੀ ਭੈਣ ਨੂੰ ਹਾਲ ਹੀ ਵਿਚ ਥੀਏਟਰ ਵਿਚ ਕੰਮ ਕਰਨ ਕਾਰਨ ਕਿਸੇ ਦੀਆਂ ਧਮਕੀਆਂ ਮਿਲ ਰਹੀਆਂ ਸਨ। ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਸ਼ਮੀਮ ਤੋਂ ਵੱਖ ਰਹਿ ਰਿਹਾ ਉਸ ਦਾ ਪਤੀ ਵੀ ਇਸ ਹੱਤਿਆ ਵਿਚ ਸ਼ਾਮਲ ਹੋ ਸਕਦਾ ਹੈ। ਪੁਲਸ ਨੇ ਇਸ ਮਾਮਲੇ ਵਿਚ ਅਣਜਾਣ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਮੀਮ 'ਸ਼ਮੋ' ਦੇ ਨਾਂ ਨਾਲ ਮਸ਼ਹੂਰ ਸੀ ਅਤੇ ਚੰਗੀ ਡਾਂਸਰ ਸੀ।


Related News