ਐਕਟੀਵਿਸਟ ਲਿਲੀ ਦਾ ਦਾਅਵਾ : ਸ਼ਿੰਜਿਯਾਂਗ ਇਕ ਹੋਰ ਬੰਗਲਾਦੇਸ਼ ਬਣ ਸਕਦੈ

Tuesday, Jul 28, 2020 - 01:59 AM (IST)

ਐਕਟੀਵਿਸਟ ਲਿਲੀ ਦਾ ਦਾਅਵਾ : ਸ਼ਿੰਜਿਯਾਂਗ ਇਕ ਹੋਰ ਬੰਗਲਾਦੇਸ਼ ਬਣ ਸਕਦੈ

ਨਿਊਯਾਰਕ - ਐਕਟੀਵਿਸਟ ਲਿਲੀ ਹਾਰਡਿੰਗ ਨੇ ਕਿਹਾ ਕਿ ਚੀਨ ’ਚ ਸ਼ਿੰਜਿਯਾਂਗ ਖੇਤਰ ਦੇ ਇਕ ਹੋਰ ਬੰਗਲਾਦੇਸ਼ ਬਣਨ ਦੀ ਸੰਭਾਵਨਾ ਹੈ। 1971 ’ਚ ਬੰਗਲਾਦੇਸ਼ ਪਾਕਿ ਤੋਂ ਵੱਖ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਖੇਤਰ ਦੇ ਲੋਕ ਕਮਿਊਨਿਸਟ ਪਾਰਟੀ ਦੇ ਕੰਟਰੋਲ ਤੋਂ ਦੂਰ ਹੋਣਾ ਚਾਹੁੰਦੇ ਹਨ ਅਤੇ ਇਕ ਸਥਿਰ ਲੋਕਤੰਤਰ ਗਣਰਾਜ ਚਾਹੁੰਦੇ ਹਨ। ਵਰਕਰਾਂ ਨੇ ਕਿਹਾ ਕਿ ਪੂਰਬੀ ਤੁਰਕਿਸਤਾਨ ਦੇ ਲੋਕ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ। ਵਰਕਰ ਨੇ ਕਿਹਾ ਕਿ ਦੁਨੀਆ ਨੂੰ ਸ਼ਿੰਜਿਯਾਂਗ ਦੇ ਲੋਕਾਂ ਦੀ ਆਪਣੇ ਲਈ ਬਿਹਤਰ ਭਵਿੱਖ ਬਣਾਉਣ ’ਚ ਮਦਦ ਕਰਨ ਦੀ ਲੋੜ ਹੈ।

ਲਿਲੀ ਨੇ ਕਿਹਾ ਕਿ ਪੂਰਬੀ ਤੁਰਕਿਸਤਾਨ ਸੰਭਵ ਹੈ ਕਿ ਇਕ ਹੋਰ ਬੰਗਲਾਦੇਸ਼ ਦੀ ਉਡੀਕ ਕਰ ਰਿਹਾ ਹੈ, ਜਿਸਦੀ ਆਬਾਦੀ ਕੰਟਰੋਲ ’ਚ ਹੈ ਅਤੇ ਇਕ ਸਥਿਰ, ਲੋਕਤਾਂਤਰਿਕ ਗਣਰਾਜ ਲਈ ਤੜਫਦੀ ਹੈ। ਇਹ ਭਾਰਤ ਨੂੰ ਚੀਨ ਤੋਂ ਵੀ ਬਿਹਤਰ ਗੁਆਂਢੀ ਦੇਵੇਗਾ। ਉਨ੍ਹਾਂ ਨੇ 1971 ’ਚ ਬੰਗਲਾਦੇਸ਼ ਮੁਕਤੀ ਯੰਗ ਅਤੇ ਪਾਕਿਸਤਾਨ ਦੇ ਕੰਟਰੋਲ ਤੋਂ ਮੁਕਤੀ ਦੇ ਸੰਦਰਭ ’ਚ ਟਿੱਪਣੀ ਕੀਤੀ। ਲਿਲੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਈਗਰ ਲੋਕਾਂ ਨੇ ਖੁਦ ਨੂੰ ਚੀਨੀ ਪਛਾਣ ਨਾਲ ਨਹੀਂ ਜੋੜਿਆ। ਚੀਨ ਉਨ੍ਹਾਂ ਨੂੰ ਇਕ ਖਤਰੇ ਦੇ ਰੂਪ ’ਚ ਦੇਖਦਾ ਹੈ, ਇਸ ਲਈ ਖੇਤਰ ’ਤੇ ਕੰਟਰੋਲ ਚਾਹੁੰਦਾ ਹੈ।


author

Khushdeep Jassi

Content Editor

Related News