ਲੰਡਨ ਵਿਚ 3 ਵਿਅਕਤੀਆਂ ਉੱਤੇ ਹੋਇਆ ਐਸਿਡ ਅਟੈਕ
Sunday, May 06, 2018 - 04:08 PM (IST)

ਲੰਡਨ (ਏਜੰਸੀ)-ਐਤਵਾਰ ਸਵੇਰੇ ਇਥੇ 3 ਵਿਅਕਤੀਆਂ ਕਿਸੇ ਨੇ ਐਸਿਡ ਸੁੱਟ ਦਿੱਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਏ। ਹਮਲੇ ਵਿਚ ਜ਼ਖਮੀ ਹੋਏ ਲੋਕਾਂ ਦੀ ਉਮਰ 17,22 ਅਤੇ 27 ਦੱਸੀ ਜਾ ਰਹੀ ਹੈ, ਇਨ੍ਹਾਂ ਉੱਤੇ ਹੈਕਨੀ ਵਿਚ ਕਿੰਗਜ਼ਲੈਂਡ ਗਲੀ ਵਿਚ ਐਸਿਡ ਅਟੈਕ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਦਾਖਲ ਕਰਵਾਇਆ। ਇਸ ਸਬੰਧੀ ਪੁਲਸ ਨੂੰ ਐਤਵਾਰ ਸਵੇਰੇ 5-20 ਵਜੇ ਫੋਨ ਆਇਆ ਕਿ ਹੈਕਨੀ ਵਿਚ ਕੁਝ ਲੋਕਾਂ ਉੱਤੇ ਐਸਿਡ ਅਟੈਕ ਹੋ ਗਿਆ ਹੈ, ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ 3 ਲੋਕ ਬੁਰੀ ਤਰ੍ਹਾਂ ਝੁਲਸੇ ਹੋਏ ਸਨ ਅਤੇ ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਉਨ੍ਹਾਂ ਉੱਤੇ ਕਿਸ ਨੇ ਹਮਲਾ ਕੀਤਾ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।