ਯੂ. ਕੇ. : ਸੂਟਕੇਸਾਂ ''ਚ ਔਰਤ ਦੀ ਲਾਸ਼ ਸੁੱਟਣ ਵਾਲੇ ਦੋਸ਼ੀ ਦੀ ਤਸਵੀਰ ਆਈ ਸਾਹਮਣੇ

Sunday, May 17, 2020 - 12:52 PM (IST)

ਯੂ. ਕੇ. : ਸੂਟਕੇਸਾਂ ''ਚ ਔਰਤ ਦੀ ਲਾਸ਼ ਸੁੱਟਣ ਵਾਲੇ ਦੋਸ਼ੀ ਦੀ ਤਸਵੀਰ ਆਈ ਸਾਹਮਣੇ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਪਿਛਲੇ ਦਿਨੀਂ ਡੀਨ ਦੇ ਜੰਗਲ ਵਿਚ ਦੋ ਸੂਟਕੇਸਾਂ ਵਿਚ ਸੁੱਟੇ ਮਨੁੱਖੀ ਸਰੀਰ ਦੇ ਟੁੱਕੜਿਆਂ ਦਾ ਪਤਾ ਲੱਗਣ 'ਤੇ ਇਕ ਵਿਅਕਤੀ 'ਤੇ ਦੋਸ਼ ਲਗਾਇਆ ਗਿਆ ਹੈ ਜੋ ਕਿ ਦੋ ਬੱਚਿਆਂ ਦਾ ਪਿਤਾ ਹੈ। ਵੁਲਵਰਹੈਂਪਟਨ ਦੇ ਰਹਿਣ ਵਾਲੇ 38 ਸਾਲਾ ਮਹੇਸ਼ ਸੋਰਥੀਆ ਉੱਪਰ ਮੰਗਲਵਾਰ ਰਾਤ ਨੂੰ ਗਲੌਸਟਰਸ਼ਾਇਰ ਦੇ ਡੀਨ ਦੇ ਜੰਗਲ ਵਿਚ ਇਕ ਔਰਤ ਦੀ ਲਾਸ਼ ਦੇ ਟੁਕੜੇ ਮਿਲਣ ਤੋਂ ਬਾਅਦ ਕੱਲ ਇਕ ਅਪਰਾਧੀ ਦੀ ਮਦਦ ਕਰਨ ਦਾ ਦੋਸ਼ ਲਾਇਆ ਗਿਆ ਸੀ।

ਬਰਮਿੰਘਮ ਵਾਸੀ ਗਰੈਕਾ ਕੌਨੀਟਾ ਗੋਰਡਨ ਨੂੰ ਇਸ ਕਤਲ ਦਾ ਮੁੱਖ ਦੋਸੀ਼ ਮੰਨਿਆ ਗਿਆ ਹੈ। ਇਸ ਜੋੜੀ ਨੂੰ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਉਹ ਅੱਜ ਵੀਡੀਓ ਲਿੰਕ ਜ਼ਰੀਏ ਚੇਲਟੇਨਹੈਮ ਵਿਚ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਣਗੇ। ਇਸ ਦੇ ਸੰਬੰਧ ਵਿਚ ਪੁਲਸ ਲਾਸ਼ ਦੀ ਪਛਾਣ ਕਰਨ ਲਈ ਡੀ. ਐੱਨ. ਏ. ਟੈਸਟਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ।
 


author

Lalita Mam

Content Editor

Related News