ਵ੍ਹਾਈਟ ਹਾਊਸ ''ਚ ਟਰੱਕ ਵਾੜਨ ਦੀ ਕੀਤੀ ਸੀ ਕੋਸ਼ਿਸ਼, ਭਾਰਤੀ ਮੂਲ ਦਾ ਦੋਸ਼ੀ ਅਗਲੇ ਹਫ਼ਤੇ ਤੱਕ ਹਿਰਾਸਤ ''ਚ

05/25/2023 9:18:26 PM

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਇਕ ਸੰਘੀ ਜੱਜ ਨੇ ਕਿਹਾ ਕਿ ਵ੍ਹਾਈਟ ਹਾਊਸ ਦੇ ਨੇੜੇ ਇਕ ਸੁਰੱਖਿਆ ਬੈਰੀਅਰ ਵਿੱਚ ਇਕ ਟਰੱਕ ਟਕਰਾਉਣ ਅਤੇ ਤਾਨਾਸ਼ਾਹ ਅਡੌਲਫ ਹਿਟਲਰ ਦੀ ਤਾਰੀਫ਼ ਕਰਨ ਦੇ ਦੋਸ਼ੀ 19 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੂੰ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਣ ਤੱਕ ਹਿਰਾਸਤ 'ਚ ਰੱਖਿਆ ਜਾਵੇਗਾ। ਬੁੱਧਵਾਰ ਨੂੰ ਸੰਘੀ ਅਦਾਲਤ 'ਚ ਦੋਸ਼ੀ ਸਾਈ ਵਸ਼ਿਸ਼ਟ ਕੰਦੂਲਾ ਦੇ ਮਾਮਲੇ 'ਚ ਸੰਖੇਪ ਸੁਣਵਾਈ ਦੌਰਾਨ ਮੈਜਿਸਟ੍ਰੇਟ ਜੱਜ ਰੌਬਿਨ ਮੈਰੀਵੇਦਰ ਨੇ ਦੋਸ਼ੀ ਨੂੰ 30 ਮਈ ਤੱਕ ਪ੍ਰੀ-ਟਰਾਇਲ ਹਿਰਾਸਤ 'ਚ ਰੱਖਣ ਦਾ ਫ਼ੈਸਲਾ ਸੁਣਾਇਆ।

ਇਹ ਵੀ ਪੜ੍ਹੋ : ਇਟਲੀ : ਹੜ੍ਹਾਂ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ 'ਚ 24 ਮਈ ਨੂੰ ਸਰਕਾਰ ਨੇ ਐਲਾਨਿਆ ਰਾਸ਼ਟਰੀ ਸੋਗ ਦਿਨ

ਮਿਸੌਰੀ ਦੇ ਚੈਸਟਰਫੀਲਡ ਦੇ ਰਹਿਣ ਵਾਲੇ ਕੰਦੂਲਾ ਨੇ ਸੋਮਵਾਰ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਦੇ ਬੈਰੀਕੇਡ ਵਿੱਚ ਇਕ ਟਰੱਕ ਮਾਰ ਦਿੱਤਾ ਸੀ। ਟੱਕਰ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਟਰੱਕ 'ਚੋਂ ਕੋਈ ਵਿਸਫੋਟਕ ਪਦਾਰਥ ਮਿਲਿਆ ਸੀ। ਦਸਤਾਵੇਜ਼ਾਂ ਦੇ ਅਨੁਸਾਰ, ਉਸ ਨੇ 6 ਮਹੀਨਿਆਂ 'ਚ ਘਟਨਾ ਦੀ ਯੋਜਨਾ ਬਣਾਈ ਸੀ ਅਤੇ ਉਸ ਦਾ ਟੀਚਾ 'ਵ੍ਹਾਈਟ ਹਾਊਸ 'ਚ ਸੱਤਾ 'ਤੇ ਕਬਜ਼ਾ ਕਰਨਾ ਅਤੇ ਦੇਸ਼ ਦੀ ਕਮਾਨ ਸੰਭਾਲਣਾ ਸੀ।' ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਕੰਦੂਲਾ ਨੇ ਇਕ ਬੇਰੁਜ਼ਗਾਰ ਡੇਟਾ ਵਿਸ਼ਲੇਸ਼ਕ ਵਜੋਂ ਪੇਸ਼ ਕੀਤਾ ਅਤੇ ਘਟਨਾ ਵਾਲੀ ਥਾਂ 'ਤੇ ਵ੍ਹਾਈਟ ਹਾਊਸ ਨੂੰ ਲੈ ਕੇ ਧਮਕੀ ਭਰੀ ਟਿੱਪਣੀ ਕੀਤੀ ਸੀ। ਉਸ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਅਗਵਾ ਕਰਨਾ ਤੇ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News