ਪਾਕਿ : ਇਮਰਾਨ ''ਤੇ ਹਮਲੇ ਦਾ ਦੋਸ਼ੀ ਹੋਰ 10 ਦਿਨਾਂ ਲਈ JIT ਦੀ ਹਿਰਾਸਤ ''ਚ
Tuesday, Dec 13, 2022 - 05:50 PM (IST)
ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਸਾਂਝੀ ਜਾਂਚ ਟੀਮ (ਜੇਆਈਟੀ) ਦੀ ਹਿਰਾਸਤ ਵਿੱਚ ਹੋਰ 10 ਦਿਨਾਂ ਲਈ ਭੇਜ ਦਿੱਤਾ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਖਾਨ (70) ਨੂੰ 3 ਨਵੰਬਰ ਨੂੰ ਪੰਜਾਬ ਸੂਬੇ ਦੇ ਵਜ਼ੀਰਾਬਾਦ ਇਲਾਕੇ 'ਚ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਕੋਵਿਡ ਫੈਲਣ ਦੇ ਖਦਸ਼ੇ ਦੇ ਵਿਚਕਾਰ ਚੀਨ ਨੇ 'ਵਿਦਿਆਰਥੀਆਂ' ਲਈ ਕੀਤਾ ਅਹਿਮ ਐਲਾਨ
ਅਦਾਲਤ ਦੇ ਇੱਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ "ਪੁਲਸ ਨੇ ਸ਼ੱਕੀ ਮੁਹੰਮਦ ਨਵੀਦ ਨੂੰ ਅੱਤਵਾਦ ਵਿਰੋਧੀ ਅਦਾਲਤ (ਏਟੀਸੀ), ਗੁਜਰਾਂਵਾਲਾ ਵਿੱਚ ਪੇਸ਼ ਕੀਤਾ। ਅਦਾਲਤ ਨੇ ਪੁੱਛਗਿੱਛ ਲਈ ਉਸ ਨੂੰ ਹੋਰ 10 ਦਿਨਾਂ ਲਈ ਜੇਆਈਟੀ ਰਿਮਾਂਡ ’ਤੇ ਭੇਜ ਦਿੱਤਾ।’’ ਉਨ੍ਹਾਂ ਕਿਹਾ ਕਿ ਜੇਆਈਟੀ ਦੇ ਇੱਕ ਮੈਂਬਰ ਨੇ ਅਦਾਲਤ ਨੂੰ ਦੱਸਿਆ ਕਿ ਖਾਨ ’ਤੇ ਹਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਉਸ ਨੂੰ ਮੁਲਜ਼ਮ ਦਾ ‘ਪੌਲੀਗ੍ਰਾਫ਼’ ਟੈਸਟ ਵੀ ਕਰਵਾਉਣਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ 'ਚ ਸੈਲਾਨੀਆਂ 'ਤੇ ਲਾਗੂ ਨਹੀਂ ਹੋਵੇਗਾ 'ਨਵਾਂ ਕਾਨੂੰਨ'