ਆਸਟ੍ਰੇਲੀਆ ''ਚ ਗ੍ਰਿਫਤਾਰੀ ਦੌਰਾਨ ਨੌਜਵਾਨ ਨੇ ਪੁਲਸ ਮੁਲਾਜ਼ਮ ਨੂੰ ਮਾਰਿਆ ਚਾਕੂ

Friday, Nov 22, 2024 - 03:49 PM (IST)

ਸਿਡਨੀ (ਏਜੰਸੀ)- ਆਸਟ੍ਰੇਲੀਆ ਦੇ ਸਿਡਨੀ ਵਿਚ ਸ਼ੁੱਕਰਵਾਰ ਨੂੰ ਗ੍ਰਿਫਤਾਰੀ ਦੌਰਾਨ ਇਕ ਅਪਰਾਧੀ ਨੇ ਇਕ ਪੁਲਸ ਮੁਲਾਜ਼ਮ ਨੂੰ ਚਾਕੂ ਮਾਰ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਪੁਲਸ ਮੁਲਾਜ਼ਮ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਛੁਰੇਬਾਜ਼ੀ ਦੀ ਇਹ ਘਟਨਾ ਸਥਾਨਕ ਸਮੇਂ ਅਨੁਸਾਰ 12:30 ਵਜੇ ਵਾਪਰੀ। ਮੱਧ ਸਿਡਨੀ ਤੋਂ ਲਗਭਗ 35 ਕਿਲੋਮੀਟਰ ਪੱਛਮ ਵਿੱਚ, ਡੂਨਸਾਈਡ ਦੇ ਉਪਨਗਰ ਵਿੱਚ 5 ਲੋਕਾਂ ਦੀ ਲੜਾਈ ਦੀਆਂ ਰਿਪੋਰਟਾਂ 'ਤੇ ਪੁਲਸ ਮੁਲਾਜ਼ਮ ਮੌਕੇ 'ਤੇ ਪੁੱਜੇ।

ਇਹ ਵੀ ਪੜ੍ਹੋ: ਇਟਾਲੀਅਨ ਨਾਗਰਿਕ ਨੂੰ ਆਸਟ੍ਰੇਲੀਆ 'ਚ ਭੁਗਤਣੀ ਪੈ ਸਕਦੀ ਹੈ ਉਮਰ ਕੈਦ ਦੀ ਸਜ਼ਾ, ਲੱਗੇ ਇਹ ਦੋਸ਼

ਨਿਊ ਸਾਊਥ ਵੇਲਜ਼ ਰਾਜ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਘਟਨਾ ਸਥਾਨ 'ਤੇ ਪਹੁੰਚਣ 'ਤੇ, ਮੁਲਾਜ਼ਮਾਂ ਨੇ ਇੱਕ ਸ਼ੱਕੀ ਨੂੰ ਭੱਜਦੇ ਦੇਖਿਆ ਅਤੇ ਪਿੱਛਾ ਕੀਤਾ। ਇਨ੍ਹਾਂ ਲੋਕਾਂ ਦੀ ਗ੍ਰਿਫ਼ਤਾਰੀ ਦੌਰਾਨ ਇੱਕ 20 ਸਾਲਾ ਨੌਜਵਾਨ ਨੇ ਇੱਕ ਪੁਲਸ ਮੁਲਾਜ਼ਮ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ। ਲੜਾਈ ਵਿਚ ਸ਼ਾਮਲ 18, 20 ਅਤੇ 21 ਸਾਲ ਦੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਨੇੜਲੇ ਪੁਲਸ ਸਟੇਸ਼ਨ ਲਿਜਾਇਆ ਗਿਆ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਜਨਮਦਿਨ ਦਾ ਜਸ਼ਨ ਪਿਆ ਫਿੱਕਾ, ਅਮਰੀਕਾ 'ਚ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News