ਰੂਸ ''ਚ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 2 ਦੀ ਮੌਤ 9 ਜ਼ਖਮੀ

11/10/2019 2:07:02 PM

ਮਾਸਕੋ (ਭਾਸ਼ਾ) : ਰੂਸ ਦੇ ਪੂਰਬੀ ਕ੍ਰਾਸਨਯਾਰਸਕ ਕ੍ਰਾਈ ਵਿਚ ਇਕ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ।

ਖੇਤਰ ਦੀ ਪੁਲਸ ਅਨੁਸਾਰ, ਇਹ ਘਟਨਾ ਨੋਵੋਸਿਲੋਵਸਕੀ ਜ਼ਿਲ੍ਹੇ ਵਿਚ ਆਰ-257 ਹਾਈਵੇ 'ਤੇ ਵਾਪਰੀ। ਇਸ ਹਾਦਸੇ ਵਿਚ ਮਿਨੀ ਬੱਸ ਦੇ ਡਰਾਈਵਰ ਅਤੇ 1 ਯਾਤਰੀ ਦੀ ਮੌਤ ਹੋ ਗਈ, ਜਦਕਿ ਬਾਕੀ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।


cherry

Content Editor

Related News